ਮਸੀਹ ਭਾਈਚਾਰੇ ਦੇ ਲੋਕਾਂ ਨੇ ਬੱਬਰੀ ਬਾਈਪਾਸ ''ਤੇ ਔਰਤ ਦੀ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ

Thursday, Nov 01, 2018 - 06:03 PM (IST)

ਮਸੀਹ ਭਾਈਚਾਰੇ ਦੇ ਲੋਕਾਂ ਨੇ ਬੱਬਰੀ ਬਾਈਪਾਸ ''ਤੇ ਔਰਤ ਦੀ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ 'ਚ 18 ਦਿਨ ਪਹਿਲਾਂ ਗੁੰਮ ਹੋਈ ਇਕ ਔਰਤ ਦੀ ਲਾਸ਼ ਬੁੱਧਵਾਰ ਇਕ ਖੇਤ 'ਚੋਂ ਬਰਾਮਦ ਕੀਤੀ ਗਈ ਸੀ। ਇਸ ਮਾਮਲੇ 'ਚ ਅੱਜ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਅਗਵਾਈ 'ਚ ਮਸੀਹ ਮਸੀਹ ਭਾਈਚਾਰੇ ਦੇ ਲੋਕਾਂ ਨੇ ਲਾਸ਼ ਬਬਰੀ ਬਾਈਪਾਸ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।  

ਇਸ ਮੌਕੇ ਲਾਰੈਂਸ ਚੌਧਰੀ ਸਮੇਤ ਸਮੂਹ ਮਸੀਹ ਭਾਈਚਾਰੇ ਨੇ ਇਸ ਧਰਨੇ ਦੌਰਾਨ ਮੰਗ ਕੀਤੀ ਕਿ ਕਾਰਵਾਈ ਨਾ ਕਰਨ ਵਾਲੇ ਐੱਸ.ਐੱਚ.ਓ. ਨੂੰ ਬਰਖਾਸਤ ਕੀਤਾ ਜਾਵੇ, ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਕਤ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਇਹ ਧਰਨਾ ਲਗਭਗ 3 ਘੰਟੇ ਜਾਰੀ ਰਿਹਾ ਤੇ ਪੁਲਸ ਮੁਖੀ ਹੈੱਡਕੁਆਰਟਰ ਵਰਿੰਦਰ ਸਿੰਘ ਵਲੋਂ ਦੋਸ਼ੀਆਂ ਨੂੰ ਦੋ ਦਿਨ 'ਚ ਗ੍ਰਿਫਤਾਰ ਕਰਨ ਦੇ ਭਰੋਸੇ ਮਗਰੋਂ ਧਰਨਾ ਖਤਮ ਕੀਤਾ ਗਿਆ। 


Related News