‘ਬਰਡ ਫਲੂ’ ਕਾਰਣ ਸਰਹੱਦੀ ਖੇਤਰ ’ਚ ਹਾਈਅਲਰਟ ’ਤੇ ਹੋਏ ਪਸ਼ੂ ਪਾਲਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ

01/08/2021 11:04:29 AM

ਗੁਰਦਾਸਪੁਰ (ਹਰਮਨ): ਪੌਂਡ ਡੈਮ ’ਚ ਕਈ ਪੰਛੀਆਂ ਦੀ ਹੋਈ ਮੌਤ ਤੋਂ ਬਾਅਦ ਸਰਹੱਦੀ ’ਚ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਨਾਲ-ਨਾਲ ਪਸ਼ੂ ਪਾਲਣ ਵਿਭਾਗ ਹਾਈਅਲਰਟ ’ਤੇ ਕਰ ਦਿੱਤਾ ਗਿਆ ਹੈ, ਜਿਸ ਤਹਿਤ ਇਨ੍ਹਾਂ ਦੋਵਾਂ ਜ਼ਿਲਿ੍ਹਆਂ ’ਚ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ 3 ਪ੍ਰਮੁੱਖ ਜੰਗਲੀ ਜੀਵ ਰੱਖਾਂ ’ਤੇ 24 ਘੰਟੇ ਦੀ ਨਿਗਰਾਨੀ ਲਈ 10 ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰਕੈਟਰ ਡਾ. ਸ਼ਾਮ ਸਿੰਘ ਘੁੰਮਣ ਦੀ ਅਗਵਾਈ ਹੇਠ ਵੈਟਰਨਰੀ ਡਾਕਟਰਾਂ ਨੇ ਵੀ ਮਗਰਮੂਦੀਆਂ ਕੇਸ਼ੋਪੁਰ ਛੰਭ ਦਾ ਦੌਰਾ ਕਰ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ। ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਗਰਮੂਦੀਆਂ ਕੇਸ਼ੋਪੁਰ ਛੰਭ ’ਚ 5 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਦੋਂ ਕਿ 1 ਟੀਮ ਪੁਰਾਣਾ ਸ਼ਾਲਾ ਪੱਤਣ ’ਚ ਅਤੇ 4 ਟੀਮਾਂ ਰਣਜੀਤ ਸਾਗਰ ਡੈਮ ਦੇ ਇਲਾਕੇ ’ਚ ਤਾਇਨਾਤ ਕੀਤੀਆਂ ਹਨ। ਇਹ ਟੀਮਾਂ 12-12 ਘੰਟੇ ਦੀਆਂ 2 ਸ਼ਿਫਟਾਂ ’ਚ ਤਾਇਨਾਤ ਰਹਿ ਕੇ ਆਪਣੇ ਏਰੀਆਂ ਅੰਦਰ ਪੰਛੀਆਂ ਦੀ ਹਲਚਲ ਅਤੇ ਸਿਹਤ ’ਤੇ ਨਜ਼ਰ ਰੱਖਣਗੀਆਂ।

ਇਹ ਵੀ ਪੜ੍ਹੋ: ਬਾਬਾ ਲੱਖਾਂ ਸਿੰਘ ਨੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਕਿਸਾਨੀ ਮਸਲੇ ਨੂੰ ਸਲਝਾਉਣ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼

ਦੋਵਾਂ ਜ਼ਿਲਿ੍ਹਆਂ ’ਚ ਮੌਜੂਦ ਹਨ 3 ਜੰਗਲੀ ਜੀਵ ਰੱਖਾਂ
ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਡੀ. ਐੱਫ. ਓ. ਰਾਜੇਸ਼ ਮਹਾਜਨ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲੇ ’ਚ ਜਿਥੇ 850 ਏਕੜ ਰਕਬੇ ਵਿਚ ਮਗਰਮੂਦੀਆਂ ਕੇਸ਼ੋਪੁਰ ਕਮਿਊਨਟੀ ਰਿਜ਼ਰਵ ਹੈ, ਉਥੇ ਪੁਰਾਣਾ ਸ਼ਾਲਾ ਪੱਤਣ ਨੇੜੇ ਵੀ ਕਰੀਬ 100 ਏਕੜ ਰਕਬੇ ਵਿਚ ਹਰੇਕ ਸਾਲ ਹਜ਼ਾਰਾਂ ਪ੍ਰਵਾਸੀ ਪੰਛੀ ਆਉਂਦੇ ਹਨ। ਇਸ ਤੋਂ ਇਲਾਵਾ ਪਠਾਨਕੋਟ ਜ਼ਿਲੇ ’ਚ ਰਣਜੀਤ ਸਾਗਰ ਡੈਮ ਦੇ ਏਰੀਏ ’ਚ ਵੱਡੀ ਗਿਣਤੀ ਵਿਚ ਪੰਛੀਆਂ ਦੀ ਆਮਦ ਹੁੰਦੀ ਹੈ। ਇਸ ਕਾਰਣ ਹੁਣ ਜਦੋਂ ਪੌਂਗ ਡੈਮ ’ਚ ਅਨੇਕਾਂ ਪੰਛੀਆਂ ਦੇ ਮਰਨ ਦਾ ਮਾਮਲਾ ਸਾਹਮਣਾ ਆਇਆ ਹੈ ਤਾਂ ਵਿਭਾਗ ਪੂਰੀ ਤਰਾਂ ਹਾਈ ਅਲਰਟ ’ਤੇ ਕੰਮ ਕਰ ਰਿਹਾ ਹੈ।

 ਇਹ ਵੀ ਪੜ੍ਹੋ: ਜੇਲ੍ਹਾਂ ’ਚ ਸ਼ੁਰੂ ਹੋਵੇਗੀ ‘ਈ’ ਪੇਸ਼ੀ, ਬਚੇਗਾ 45 ਲੱਖ ਰੋਜ਼ਾਨਾ

ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਲਿਆ ਜਾਇਜ਼ਾ
ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਲਿਖੇ ਪੱਤਰ ਦੇ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਸ਼ਾਮ ਸਿੰਘ ਘੁੰਮਣ ਨੇ ਹੋਰ ਮਾਹਿਰਾਂ ਨਾਲ ਕੇਸ਼ੋਪੁਰ ਛੰਭ ਦਾ ਦੌਰਾ ਕੀਤਾ। ਇਸ ਮੌਕੇ ਡਾ. ਸ਼ਾਮ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਇਸ ਇਲਾਕੇ ’ਚ ਬਰਡ ਫਲੂ ਦਾ ਕੋਈ ਕੇਸ ਸਾਹਮਣੇ ਨਹੀਂ  ਆਇਆ। ਉਨ੍ਹਾਂ ਦੇ ਵਿਭਾਗ ਵੱਲੋਂ ਵੀ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ ਅਤੇ ਦੋਵੇਂ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਜਨਵਰੀ ਮਹੀਨਾ ‘ਧੀਆਂ ਦੀ ਲੋਹੜੀ’ ਵਜੋਂ ਕੀਤਾ ਸਮਰਪਿਤ, ਭਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ

ਕੇਸ਼ੋਪੁਰ ਛੰਭ ’ਚ ਪਹੁੰਚ ਚੁੱਕੇ ਹਨ 23 ਹਜ਼ਾਰ ਪ੍ਰਵਾਸੀ ਪੰਛੀ
ਡੀ. ਐੱਫ. ਓ. ਰਾਜੇਸ਼ ਮਹਾਜਨ ਨੇ ਦੱਸਿਆ ਕਿ ਕੋਸ਼ੋਪੁਰ ਛੰਭ ’ਚ ਹਰ ਸਾਲ ਪ੍ਰਵਾਸ਼ੀ ਪੰਛੀਆਂ ਦੀ ਆਮਦ ’ਚ ਵਾਧਾ ਹੋ ਰਿਹਾ ਹੈ, ਜਿਸ ਤਹਿਤ ਪਿਛਲੇ ਸਾਲ 22 ਹਜ਼ਾਰ ਦੇ ਕਰੀਬ ਪੰਛੀ ਪਹੁੰਚੇ ਸਨ , ਉਥੇ ਇਸ ਸਾਲ ਹੁਣ ਤੱਕ 23 ਦੇ ਕਰੀਬ ਪੰਛੀ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਸੀਜ਼ਨ ’ਚ 15 ਜਨਵਰੀ ਦੇ ਕਰੀਬ ਪੰਛੀਆਂ ਦੀ ਆਮਦ ਦਾ ਪੀਕ ਸੀਜ਼ਨ ਹੁੰਦਾ ਹੈ, ਜਿਸ ਤਹਿਤ ਹੁਣ ਮੁੜ 15 ਜਨਵਰੀ ਨੂੰ ਪੰਛੀਆਂ ਦੀ ਗਿਣਤੀ ਕੀਤੀ ਜਾਵੇਗੀ।


Baljeet Kaur

Content Editor

Related News