ਟੈਕਸਾਸ ''ਚ ਗਾਵਾਂ ਦੇ ਸੰਪਰਕ ''ਚ ਆਇਆ ਵਿਅਕਤੀ ਬਰਡ ਫਲੂ ਨਾਲ ਸੰਕਰਮਿਤ
Tuesday, Apr 02, 2024 - 11:48 AM (IST)
ਅਟਲਾਂਟਾ (ਭਾਸ਼ਾ)- ਟੈਕਸਾਸ ਵਿੱਚ ਇੱਕ ਵਿਅਕਤੀ ਬਰਡ ਫਲੂ ਨਾਲ ਸੰਕਰਮਿਤ ਪਾਇਆ ਗਿਆ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਵਿਅਕਤੀ ਸੰਕਰਮਿਤ ਗਾਵਾਂ ਦੇ ਸੰਪਰਕ ਵਿੱਚ ਸੀ। ਟੈਕਸਾਸ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਵੇਰਵੇ ਪ੍ਰਦਾਨ ਕੀਤੇ ਬਿਨਾਂ ਕਿਹਾ ਕਿ ਮਰੀਜ਼ ਨੂੰ ਐਂਟੀਵਾਇਰਲ ਦਵਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਵਿੱਚ ਬਰਡ ਫਲੂ ਦਾ ਇੱਕੋ-ਇੱਕ ਲੱਛਣ ਉਸ ਦੀਆਂ ਅੱਖਾਂ ਦਾ ਲਾਲ ਹੋਣਾ ਸੀ। ਸੰਘੀ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਕਿਸੇ ਥਣਧਾਰੀ ਤੋਂ ਬਰਡ ਫਲੂ ਦੇ ਇਸ ਤਰ੍ਹਾਂ ਦੇ ਸੰਕਰਮਣ ਦਾ ਇਹ ਪਹਿਲਾ ਮਾਮਲਾ ਹੈ। ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੇ ਪ੍ਰਮੁੱਖ ਡਿਪਟੀ ਡਾਇਰੈਕਟਰ ਡਾ. ਨੀਰਵ ਸ਼ਾਹ ਨੇ ਕਿਹਾ ਕਿ ਵਿਅਕਤੀ-ਤੋਂ-ਵਿਅਕਤੀ ਵਿਚ ਬਰਡ ਭਲੂ ਫੈਲਣ ਜਾਂ ਪਸ਼ੂਆਂ ਦੇ ਦੁੱਧ ਜਾਂ ਮਾਸ ਰਾਹੀਂ ਕਿਸੇ ਦੇ ਸੰਕਰਮਿਤ ਹੋਣ ਦਾ ਕੋਈ ਸਬੂਤ ਨਹੀਂ ਹੈ। ਸ਼ਾਹ ਨੇ ਕਿਹਾ ਕਿ ਜੈਨੇਟਿਕ ਟੈਸਟਾਂ ਤੋਂ ਇਹ ਨਹੀਂ ਪਤਾ ਲੱਗਦਾ ਹੈ ਕਿ ਵਾਇਰਸ ਅਚਾਨਕ ਜ਼ਿਆਦਾ ਆਸਾਨੀ ਨਾਲ ਫੈਲ ਰਿਹਾ ਹੈ ਜਾਂ ਜ਼ਿਆਦਾ ਗੰਭੀਰ ਬੀਮਾਰੀ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਐਂਟੀਵਾਇਰਲ ਦਵਾਈਆਂ ਅਜੇ ਵੀ ਪ੍ਰਭਾਵਸ਼ਾਲੀ ਹਨ। ਸ਼ਾਹ ਨੇ ਕਿਹਾ ਕਿ ਪਿਛਲੇ ਹਫਤੇ, ਟੈਕਸਾਸ ਅਤੇ ਕੰਸਾਸ ਵਿੱਚ ਗਾਵਾਂ ਦੇ ਬਰਡ ਫਲੂ ਨਾਲ ਸੰਕਰਮਿਤ ਹੋਣ ਦੀ ਸੂਚਨਾ ਮਿਲੀ ਸੀ।
ਇਹ ਵੀ ਪੜ੍ਹੋ: ਚੀਨੀ ਏਅਰਫੋਰਸ ਅਮਰੀਕਾ ਨੂੰ ਛੱਡ ਸਕਦੀ ਹੈ ਪਿੱਛੇ, ਅਮਰੀਕੀ ਐਕਸਪਰਟ ਨੇ ਖੋਲ੍ਹੇ ਰਾਜ਼
ਸੰਘੀ ਖੇਤੀਬਾੜੀ ਅਧਿਕਾਰੀਆਂ ਨੇ ਬਾਅਦ ਵਿੱਚ ਮਿਸ਼ੀਗਨ ਦੀ ਡੇਅਰੀ ਵਿੱਚ ਸੰਕਰਮਣ ਦੀ ਪੁਸ਼ਟੀ ਕੀਤੀ, ਜਿੱਥੇ ਹਾਲ ਹੀ ਵਿੱਚ ਕੁਝ ਗਾਵਾਂ ਨੂੰ ਟੈਕਸਾਸ ਤੋਂ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਸੈਂਕੜੇ ਪ੍ਰਭਾਵਿਤ ਗਾਵਾਂ ਵਿੱਚੋਂ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ। 2020 ਤੋਂ ਬਰਡ ਫਲੂ ਦਾ ਵਾਇਰਸ ਵੱਖ-ਵੱਖ ਦੇਸ਼ਾਂ ਵਿੱਚ ਕੁੱਤਿਆਂ, ਬਿੱਲੀਆਂ, ਭਾਲੂਆਂ ਅਤੇ ਇੱਥੋਂ ਤੱਕ ਕਿ ਸੀਲ ਵਰਗੇ ਜਾਨਵਰਾਂ ਵਿੱਚ ਫੈਲ ਰਿਹਾ ਹੈ। ਸੀਡੀਸੀ ਦੇ ਸਾਬਕਾ ਮਹਾਂਮਾਰੀ ਵਿਗਿਆਨੀ ਡਾਕਟਰ ਅਲੀ ਖਾਨ ਨੇ ਕਿਹਾ ਕਿ ਅਮਰੀਕੀ ਪਸ਼ੂਆਂ ਵਿੱਚ ਇਸ ਬਿਮਾਰੀ ਦਾ ਪਤਾ ਲਗਾਉਣਾ ਆਸਾਨ ਨਹੀਂ ਹੈ। ਡਾ. ਖਾਨ ਹੁਣ ਨੇਬਰਾਸਕਾ ਯੂਨੀਵਰਸਿਟੀ ਦੇ ਕਾਲਜ ਆਫ਼ ਪਬਲਿਕ ਹੈਲਥ ਦੇ ਡੀਨ ਹਨ। ਬਰਡ ਫਲੂ ਦੇ ਇਸ ਵਾਇਰਸ ਨੂੰ ਪਹਿਲੀ ਵਾਰ 1997 ਵਿੱਚ ਹਾਂਗਕਾਂਗ ਵਿੱਚ ਫੈਲਣ ਦੌਰਾਨ ਲੋਕਾਂ ਲਈ ਖਤਰੇ ਵਜੋਂ ਪਛਾਣਿਆ ਗਿਆ ਸੀ। ਵਿਸ਼ਵ ਸਿਹਤ ਸੰਗਠਨ ਮੁਤਾਬਕ ਪਿਛਲੇ 2 ਦਹਾਕਿਆਂ 'ਚ ਬਰਡ ਫਲੂ ਦੇ ਸੰਕਰਮਣ ਕਾਰਨ 460 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਆਦਾਤਰ ਸੰਕਰਮਿਤ ਲੋਕਾਂ ਨੂੰ ਇਹ ਸੰਕਰਮਣ ਸਿੱਧਾ ਪੰਛੀਆਂ ਤੋਂ ਹੋਇਆ। ਵਿਗਿਆਨੀ ਲੋਕਾਂ ਵਿੱਚ ਇਸ ਦੇ ਫੈਲਣ ਦੇ ਕਿਸੇ ਵੀ ਸੰਕੇਤ ਨੂੰ ਲੈ ਕੇ ਚੌਕਸ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।