ਅਮਰੀਕਾ ’ਚ ਬਰਡ ਫਲੂ ਦੀ ਦਸਤਕ, ਲੋਕਾਂ ਨੂੰ ਜੰਗਲੀ ਜੀਵਾਂ ਤੋਂ ਦੂਰ ਰਹਿਣ ਦੀ ਸਲਾਹ
Tuesday, Apr 16, 2024 - 05:19 AM (IST)
ਜਲੰਧਰ (ਏਜੰਸੀ)– ਅਮਰੀਕਾ ਦੇ ਕਈ ਸੂਬਿਆਂ ’ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਮਾਹਿਰਾਂ ਨੇ ਨਿਊਯਾਰਕ ਵਾਸੀਆਂ ਨੂੰ ਜੰਗਲੀ ਜੀਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਮੈਨਹਟਨ ਦੇ ਮਾਰਕਸ ਗਾਰਵੇ ਪਾਰਕ ’ਚ ਜੰਗਲੀ ਪੰਛੀਆਂ, ਇਕ ਪੈਰੇਗ੍ਰੀਨ ਬਾਜ ਤੇ ਇਕ ਲਾਲ ਪੂਛ ਵਾਲੇ ਬਾਜ਼ ’ਚ ਬਰਡ ਫਲੂ ਪਾਜ਼ੇਟਿਵ ਪਾਇਆ ਗਿਆ ਹੈ। ਹਾਲਾਂਕਿ ਅਮਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਫਿਲਹਾਲ ਲੋਕਾਂ ’ਚ ਬਰਡ ਫਲੂ ਫੈਲਣ ਦਾ ਕੋਈ ਸੰਕੇਤ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਭਿਆਨਕ ਸੜਕ ਹਾਦਸੇ ਦੌਰਾਨ 23 ਸਾਲਾ ਪੰਜਾਬੀ ਨੌਜਵਾਨ ਦੀ ਮੌਤ, ਮਹੀਨਾ ਪਹਿਲਾਂ ਹੀ ਲੱਗਾ ਸੀ ਵੀਜ਼ਾ
7 ਸੂਬਿਆਂ ’ਚ ਜੰਗਲੀ ਪੰਛੀਆਂ ’ਚ ਪਾਇਆ ਗਿਆ ਵਾਇਰਸ
ਰਿਪੋਰਟ ’ਚ ਈਕਾਨ ਸਕੂਲ ਆਫ਼ ਮੈਡੀਸਨ ਦੇ ਇਕ ਪੋਸਟ-ਡਾਕਟੋਰਲ ਫੈਲੋ ਫਿਲਿਪ ਮੀਡੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਸੇ ਹਰੇ ਸਥਾਨ ’ਚ ਇਕ ਮੁਰਗਾ ਵੀ ਬੀਮਾਰੀ ਤੋਂ ਪੀੜਤ ਪਾਇਆ ਗਿਆ ਸੀ। ਇਸ ਤੋਂ ਇਲਾਵਾ ਘਰੇਲੂ ਮੁਰਗੇ-ਮੁਰਗੀਆਂ ’ਚ ਵੀ ਇਹ ਬੀਮਾਰੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਜੰਗਲੀ ਜੀਵਾਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਨੂੰ ਸੀਮਤ ਕਰਨਾ ਚਾਹੀਦਾ ਹੈ। ਮੀਡੇ ਨੇ ਕਿਹਾ ਕਿ ਲੋਕਾਂ ਨੂੰ ਕੈਨੇਡਾ ਦੇ ਹੰਸ ਦਾ ਪਿੱਛਾ ਨਹੀਂ ਕਰਨਾ ਜਾਂ ਫੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਸਲਾਹ ਦਿੰਦਿਆਂ ਮਾਹਿਰਾਂ ਨੇ ਕਿਹਾ ਕਿ ਨਿਊਯਾਰਕ ਵਾਸੀਆਂ ਨੂੰ ਪੰਛੀਆਂ ਦੀ ਬੀਟ ਦੇ ਸੰਪਰਕ ’ਚ ਆਉਣ ਤੋਂ ਬਾਅਦ ਆਪਣੇ ਹੱਥ ਧੋਣੇ ਚਾਹੀਦੇ ਹਨ। ਪਿਛਲੇ ਮਹੀਨੇ 7 ਸੂਬਿਆਂ ’ਚ ਜੰਗਲੀ ਪੰਛੀਆਂ ਦੇ 12 ਝੁੰਡਾਂ ’ਚ ਬਰਡ ਫਲੂ ਦਾ ਵਾਇਰਸ ਪਾਇਆ ਗਿਆ ਹੈ, ਜਿਨ੍ਹਾਂ ’ਚੋਂ ਵਧੇਰੇ ਟੈਕਸਾਸ ’ਚ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।