ਪੰਜਾਬ: ਗੁਰਦੁਆਰਾ ਸਾਹਿਬ ਤੋਂ ਘਰ ਆ ਰਹੇ ਦਾਦੇ ਦੀ ਪੋਤੇ ਸਾਹਮਣੇ ਦਰਦਨਾਕ ਮੌਤ

Tuesday, Mar 11, 2025 - 01:19 PM (IST)

ਪੰਜਾਬ: ਗੁਰਦੁਆਰਾ ਸਾਹਿਬ ਤੋਂ ਘਰ ਆ ਰਹੇ ਦਾਦੇ ਦੀ ਪੋਤੇ ਸਾਹਮਣੇ ਦਰਦਨਾਕ ਮੌਤ

ਤਰਨਤਾਰਨ (ਰਮਨ)- ਸਥਾਨਕ ਸ਼ਹਿਰ ਵਿਚ ਮਿਹਨਤ ਮਜ਼ਦੂਰੀ ਕਰਨ ਉਪਰੰਤ ਆਪਣੇ ਘਰ ਪਰਤ ਰਹੇ ਇਕ ਦਾਦੇ ਦੀ ਉਸਦੇ ਪੋਤਰੇ ਦੀਆਂ ਅੱਖਾਂ ਸਾਹਮਣੇ ਸੜਕ ਹਾਦਸੇ ਵਿਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਅਣਪਛਾਤੇ ਥ੍ਰੀ ਵੀਲਰ ਚਾਲਕ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਵਿਜੀਲੈਂਸ ਵਿਭਾਗ ਦੀ ਮਿਹਨਤ ਦੇ ਫਿਰ ਜਾਂਦਾ ਪਾਣੀ, ਜਦ ਅਦਾਲਤ ’ਚ ਮੁਕਰ ਜਾਂਦੇ ਨੇ ਗਵਾਹ

ਗੁਰਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਗੁਲਾਲੀਪੁਰ ਨੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਦਾਦਾ ਸਵਰਨ ਸਿੰਘ (75) ਪੁੱਤਰ ਰਤਨ ਸਿੰਘ ਬੀਤੇ ਕੱਲ ਫਤਿਹਚੱਕ ਇਲਾਕੇ ਅੰਦਰ ਮਿਹਨਤ ਮਜ਼ਦੂਰੀ ਕਰਨ ਆਇਆ ਸੀ ਅਤੇ ਉਹ ਆਪਣੇ ਦਾਦੇ ਸਣੇ ਗੁਰਦੁਆਰਾ ਲਕੀਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜਦੋਂ ਘਰ ਜਾ ਰਹੇ ਸਨ ਤਾਂ ਉਸ ਦੇ ਅੱਗੇ-ਅੱਗੇ ਜਾ ਰਹੇ ਦਾਦੇ ਨੂੰ ਕਿਸੇ ਅਣਪਛਾਤੇ ਥ੍ਰੀ ਵੀਲਰ ਵੱਲੋਂ ਲਾਪਰਵਾਹੀ ਨਾਲ ਸਾਈਡ ਮਾਰ ਦਿੱਤੀ ਗਈ। ਜਿਸ ਦੇ ਚੱਲਦਿਆਂ ਉਸਦਾ ਦਾਦਾ ਸੜਕ ਕਿਨਾਰੇ ਖੂਨ ਨਾਲ ਲੱਥ ਪੱਥ ਹੋ ਕੇ ਡਿੱਗ ਪਿਆ, ਜਿਸ ਦੇ ਸਿਰ ਵਿਚੋਂ ਕਾਫੀ ਜ਼ਿਆਦਾ ਖੂਨ ਵਗਣ ਕਰਕੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਅਮਰੀਕੀ ਏਜੰਸੀ FBI ਵੱਲੋਂ ਲੋੜੀਂਦੇ ਮੁਲਜ਼ਮ ਨੂੰ ਕੀਤਾ ਕਾਬੂ, ਹੋਏ ਵੱਡੇ ਖ਼ੁਲਾਸੇ

ਇਸ ਹਾਦਸੇ ਨੂੰ ਪੰਜਾਬ ਦੇਣ ਵਾਲਾ ਥ੍ਰੀ ਵੀਲਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਏ.ਐੱਸ.ਆਈ ਮੁਖਤਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਣਪਛਾਤੇ ਚਾਲਕ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਪ੍ਰਸ਼ਾਸਨ ਸਖ਼ਤ, ਘਰਾਂ ’ਚ ਡਲਿਵਰੀ ਕਰਨ ਵਾਲੀਆਂ ਦਾਈਆਂ 'ਤੇ ਕੀਤੀ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News