ਪੰਜਾਬ 'ਚ ਵੱਡੀ ਹਲਚਲ, DIG ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ

Tuesday, Dec 02, 2025 - 04:22 PM (IST)

ਪੰਜਾਬ 'ਚ ਵੱਡੀ ਹਲਚਲ, DIG ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਵਿਚ ਹੋਈ ਜ਼ਿਮਨੀ ਚੋਣ ਦੇ ਚੱਲਦਿਆਂ ਬੀਤੇ ਦੋ ਮਹੀਨਿਆਂ ਦੌਰਾਨ ਜਿੱਥੇ ਕਈ ਪੁਲਸ ਕਰਮਚਾਰੀਆਂ ਨੂੰ ਚੋਣ ਕਮਿਸ਼ਨ ਅਤੇ ਡੀਜੀਪੀ ਦੇ ਹੁਕਮਾਂ ਉੱਪਰ ਦੂਸਰੇ ਜ਼ਿਲਿਆਂ ਵਿਚ ਭੇਜਿਆ ਗਿਆ ਸੀ, ਉੱਥੇ ਹੀ ਕੁੱਝ ਨੂੰ ਮੁਅੱਤਲ ਵੀ ਕਰਨਾ ਪਿਆ। ਪੁਲਸ ਕਰਮਚਾਰੀਆਂ ਖ਼ਿਲਾਫ ਕੀਤੀ ਗਈ ਇਸ ਕਾਰਵਾਈ ਨੂੰ ਲੈ ਕੇ ਜ਼ਿਲਾ ਤਰਨਤਾਰਨ ਅੰਦਰ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ ਅੱਜ ਵੀ ਮੁਅੱਤਲ ਅਤੇ ਹੋਰ ਕਾਰਵਾਈ ਸਬੰਧੀ ਡਰ ਸਤਾਉਂਦਾ ਨਜ਼ਰ ਆ ਰਿਹਾ ਹੈ। ਇਸ ਦੀ ਇਕ ਹੋਰ ਨਵੀਂ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ ਗ੍ਰਹਿ ਵਿਭਾਗ ਵੱਲੋਂ ਮੰਗਲਵਾਰ ਕਰਦੇ ਹੋਏ ਉਨ੍ਹਾਂ ਨੂੰ ਪੀਏਪੀ ਜਲੰਧਰ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : 5 ਦਸੰਬਰ ਨੂੰ ਲੈ ਕੇ ਪੰਜਾਬ 'ਚ ਹੋ ਗਿਆ ਵੱਡਾ ਐਲਾਨ, 19 ਜ਼ਿਲ੍ਹਿਆਂ ਵਿਚ ਹੋਵੇਗਾ ਵੱਡਾ ਅਸਰ

ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਸਾਫ ਤੌਰ ਉੱਪਰ ਲਿਖਿਆ ਗਿਆ ਹੈ ਕਿ ਹਰਮਨ ਬੀਰ ਸਿੰਘ ਗਿੱਲ ਦੀ ਜਗ੍ਹਾ ਹੁਣ ਫਿਰੋਜ਼ਪੁਰ ਰੇਂਜ ਦਾ ਸਾਰਾ ਕੰਮ ਡੀਸੀਪੀ ਲੁਧਿਆਣਾ (ਸਥਾਨਕ) ਸਨੇਹਦੀਪ ਸ਼ਰਮਾ ਆਈਪੀਐੱਸ ਨੂੰ ਦਿੱਤਾ ਗਿਆ ਹੈ। ਹਰਮਨ ਵੀਰ ਸਿੰਘ ਦੇ ਤਬਾਦਲੇ ਨੂੰ ਲੈ ਕੇ ਜਾਰੀ ਹੋਏ ਇਨ੍ਹਾਂ ਹੁਕਮਾਂ ਪਿੱਛੇ ਵੀ ਕੰਚਨਪ੍ਰੀਤ ਕੌਰ ਕੇਸ ਵਿਚ ਤਸੱਲੀ ਬਖਸ਼ ਜਵਾਬ ਨਾ ਦੇਣਾ ਜਾਂ ਫਿਰ ਹੋਰ ਸਖ਼ਤ ਕਾਰਵਾਈ ਨਾ ਕੀਤੇ ਜਾਣਾ ਝਲਕਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਹੋਈ ਜ਼ਿਮਨੀ ਚੋਣ ਦੇ ਚੱਲਦਿਆਂ ਅਤੇ ਕੰਚਨਪ੍ਰੀਤ ਕੌਰ ਮਾਮਲੇ ਵਿਚ ਜ਼ਿਲਾ ਤਰਨਤਾਰਨ ਅੰਦਰ ਐੱਸਐੱਸਪੀ ਰਵਜੋਤ ਗਰੇਵਾਲ ਸਮੇਤ 2 ਡੀਐੱਸਪੀ ਮੁਅੱਤਲ ਕੀਤੇ ਜਾ ਚੁੱਕੇ ਹਨ ਜਦਕਿ ਪਹਿਲਾਂ ਕਈ ਕਰਮਚਾਰੀਆਂ ਨੂੰ ਜ਼ਿਲ੍ਹੇ ਤੋਂ ਬਾਹਰ ਵੀ ਭੇਜਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਕਹਿਰ ਓ ਰੱਬਾ ! ਧੀ ਦੀ ਡੋਲੀ ਤੋਰ ਕੇ ਘਰ ਜਾ ਰਿਹਾ ਸੀ ਪਰਿਵਾਰ, ਹਾਦਸੇ 'ਚ ਸਾਰਾ ਟੱਬਰ ਹੀ ਮੁੱਕਿਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News