ਤੋਹਫਾ ਦੇਣ ਦੇ ਨਾਂ ’ਤੇ ਕੁੜੀ ਨੇ ਨੌਜਵਾਨ ਤੋਂ 75 ਹਜ਼ਾਰ ਰੁਪਏ ਦੀ ਮਾਰੀ ਠੱਗੀ

06/21/2022 12:24:01 PM

ਗੁਰਦਾਸਪੁਰ (ਹੇਮੰਤ) - ਇਕ ਕੁੜੀ ਵੱਲੋਂ ਨੌਜਵਾਨ ਨਾਲ 75 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਪੱਤਰ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਰਾਜ ਕੁਮਾਰ ਪੁੱਤਰ ਸੰਤ ਰਾਮ ਵਾਸੀ ਪਿੰਡ ਸ਼ੀਹ ਭੱਟੀ ਨੇ ਦੱਸਿਆ ਕਿ 3 ਜੂਨ 2022 ਨੂੰ ਉਸ ਨੂੰ ਇਕ ਕੁੜੀ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਤੋਹਫਾ ਦੇਣਾ ਹੈ। ਤੋਹਫ਼ੇ ਦੇ ਨਾਂ ’ਤੇ ਉਕਤ ਕੁੜੀ ਨੇ ਧੋਖੇ ਨਾਲ ਉਸ ਕੋਲੋਂ ਥੋੜੇ-ਥੋੜੇ ਕਰ ਕੇ 75 ਹਜ਼ਾਰ ਰੁਪਏ ਆਪਣੇ ਬੈਂਕ ਖਾਤਿਆਂ ’ਚ ਜਮ੍ਹਾ ਕਰਵਾ ਲਏ। 

ਪੀੜਤ ਨੌਜਵਾਨ ਨੇ ਕਿਹਾ ਕਿ ਇਸ ਤੋਂ ਬਾਅਦ ਨਾ ਤਾਂ ਉਸ ਨੂੰ ਪੈਸੇ ਵਾਪਸ ਮਿਲੇ ਅਤੇ ਨਾ ਹੀ ਕੁੜੀ ਬਾਰੇ ਕੋਈ ਜਾਣਕਾਰੀ ਹੈ। ਉਕਤ ਨੌਜਵਾਨ ਨੇ ਐੱਸ. ਐੱਸ. ਪੀ. ਨੂੰ ਕੁੜੀ ਦਾ ਮੋਬਾਇਲ ਨੰਬਰ, ਬੈਂਕ ਖਾਤਾ ਆਦਿ ਦੇ ਦਿੱਤਾ ਹੈ। ਨੌਜਵਾਨ ਨੇ ਪੁਲਸ ਨੂੰ ਕੁੜੀ ਦੀ ਭਾਲ ਕਰ ਕੇ ਉਸ ਦੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।


rajwinder kaur

Content Editor

Related News