ਬੀ. ਐੱਸ. ਐੱਫ. ਦੇ ਹੈੱਡ ਕਾਂਸਟੇਬਲ ਨਾਲ ਹੋਈ ਲੱਖਾਂ ਰੁਪਏ ਦੀ ਠੱਗੀ

Thursday, Nov 12, 2020 - 05:52 PM (IST)

ਬੀ. ਐੱਸ. ਐੱਫ. ਦੇ ਹੈੱਡ ਕਾਂਸਟੇਬਲ ਨਾਲ ਹੋਈ ਲੱਖਾਂ ਰੁਪਏ ਦੀ ਠੱਗੀ

ਵਲਟੋਹਾ (ਗੁਰਮੀਤ) : ਥਾਣਾ ਵਲਟੋਹਾ ਪੁਲਸ ਨੇ ਗਲਤ ਢੰਗ ਨਾਲ ਓ. ਟੀ. ਪੀ. ਹਾਸਲ ਕਰਕੇ ਬੀ. ਐੱਸ. ਐੱਫ. ਦੇ ਹੈੱਡ ਕਾਂਸਟੇਬਲ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਨਡਬ ਪਲਾਈ ਪੁੱਤਰ ਅਰਜੁਨ ਪਲਾਈ ਵਾਸੀ ਅਮਰਕੋਟ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਅਸਰਫੁਲ ਸ਼ੇਖ ਅਤੇ ਅਬੂਸੈਦ ਮੌਲਾ ਨੇ ਹਮਸਲਾਹ ਹੋ ਕੇ ਆਪਣੇ ਮੋਬਾਈਲ ਤੋਂ ਫੋਨ ਕਰਕੇ ਗਲਤ ਤਰੀਕੇ ਨਾਲ ਉਸ ਕੋਲੋਂ ਓ. ਟੀ. ਪੀ. ਹਾਸਲ ਕਰਕੇ ਉਸ ਦੇ ਬੈਂਕ ਖਾਤੇ 'ਚੋਂ 3,99,996 ਰੁਪਏ ਕਢਵਾ ਲਏ ਅਤੇ ਠੱਗੀ ਮਾਰੀ।

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਨੇ ਕੀਤੀ ਮੰਗ, ਹਰਿਆਣਾ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਵਧਾਏ ਗੰਨੇ ਦੇ ਰੇਟ

ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਅਸਰਫੁਲ ਸ਼ੇਖ ਪੁੱਤਰ ਸੈਫੂਦੀਨ ਸ਼ੇਖ ਅਤੇ ਅਬੂਸੈਦ ਮੌਲਾ ਪੁੱਤਰ ਚਮੀਉਲਾ ਮੌਲਾ ਵਾਸੀਆਨ ਵੈਸਟ ਬੰਗਾਲ ਖ਼ਿਲਾਫ਼ ਮੁਕੱਦਮਾ ਨੰਬਰ 131 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਦਾ ਇਕ ਹੋਰ ਕਾਰਨਾਮਾ, ਚੱਕਰਾਂ ''ਚ ਪਾਏ ਮਾਪੇ


author

Anuradha

Content Editor

Related News