ਖੇਤਾਂ ’ਚ ਲੱਗੀ ਅੱਗ ਕਾਰਨ ਸੜਿਆ ਤੂੜੀ ਲਈ ਰੱਖਿਆ 100 ਏਕੜ ਨਾੜ

04/27/2022 1:02:04 PM

ਗੁਰਦਾਸਪੁਰ (ਜੀਤ ਮਠਾਰੂ) - ਕਾਹਨੂੰਵਾਨ ਬਲਾਕ ਦੇ ਪਿੰਡ ਫੇਰੋਚੇਚੀ ਵਿਚ ਖੇਤਾਂ ’ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਰੀਬ 100 ਏਕੜ ਕਣਕ ਦਾ ਨਾੜ ਲਪੇਟ ਵਿਚ ਆ ਗਿਆ। ਨੰਬਰਦਾਰ ਸੁਰੇਸ਼ ਸਿੰਘ, ਗੁਰਜੀਤ ਸਿੰਘ ਬਾਜਵਾ ਅਤੇ ਠਾਕੁਰ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨਾਨੋਵਾਲ ਜੀਂਦੜ ਦੇ ਖੇਤਾਂ ’ਚੋਂ ਭੜਕੀ ਅੱਗ ਇਕ ਦਮ ਉਨ੍ਹਾਂ ਦੇ ਖੇਤਾਂ ਤਕ ਪਹੁੰਚ ਗਈ। ਕਣਕ ਦੀ ਕਟਾਈ ਤੋਂ ਬਾਅਦ ਤੂੜੀ ਲਈ ਰੱਖਿਆ ਕਰੀਬ 100 ਏਕੜ ਨਾੜ ਅੱਗ ਦੀ ਲਪੇਟ ਵਿਚ ਆ ਗਿਆ। 

ਅੱਗ ਲੱਗਣ ਦਾ ਪਤਾ ਲੱਗਣ ’ਤੇ ਲੋਕਾਂ ਨੇ ਟਰੈਕਟਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ, ਜਿਸ ਕਾਰਨ ਕਣਕ ਦੀ ਫ਼ਸਲ ਨੂੰ ਅੱਗ ਦੀ ਲਪੇਟ ’ਚ ਆਉਣ ਤੋਂ ਬਚਾਇਆ ਗਿਆ। ਇਸ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਹਰੇਕ ਹਲਕੇ ਵਿਚ ਫਾਇਰ ਬ੍ਰਿਗੇਡ ਦੀ ਸਹੂਲਤ ਦਿੱਤੀ ਜਾਵੇ ਤਾਂ ਜੋ ਅੱਗ ਲੱਗਣ ਦੀ ਸੂਰਤ ਵਿਚ ਤੁਰੰਤ ਪਾਣੀ ਵਾਲੀ ਗੱਡੀ ਪਹੁੰਚ ਸਕੇ।


rajwinder kaur

Content Editor

Related News