ਮਤਰੇਏ ਪਿਤਾ ਨੇ 10 ਸਾਲਾ ਧੀ ਨਾਲ ਕੀਤਾ ਜਬਰ-ਜ਼ਨਾਹ

06/25/2019 9:23:28 PM

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਅੱਜ ਇਕ ਮਤਰੇਏ ਪਿਤਾ ਨੇ ਆਪਣੀ 10 ਸਾਲਾ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੁਲਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਦੋਸ਼ੀ ਪਿਤਾ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ।
ਸਰਹੱਦ ਪਾਰ ਸੂਤਰਾਂ ਅਨੁਸਾਰ ਇਕ ਔਰਤ ਜੋ ਲੋਕਾਂ ਦੇ ਘਰਾਂ ਵਿਚ ਕੰਮ-ਕਾਜ ਕਰ ਕੇ ਪਰਿਵਾਰ ਚਲਾ ਰਹੀ ਸੀ, ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪਹਿਲੇ ਵਿਆਹ ਤੋਂ ਤਿੰਨ ਲੜਕੀਆਂ ਹਨ। ਉਸ ਨੇ ਆਪਣੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਲਗਭਗ 6 ਸਾਲ ਪਹਿਲਾਂ ਦੂਜਾ ਨਿਕਾਹ ਕਰ ਲਿਆ ਅਤੇ ਆਪਣੇ ਦੂਜੇ ਪਤੀ ਨਾਲ ਇਸਲਾਮਾਬਾਦ ਦੀ ਮੁਸਲਿਮ ਕਾਲੋਨੀ ਵਿਚ ਰਹਿਣ ਲੱਗੀ। ਅੱਜ ਜਦੋਂ ਉਹ ਦੁਪਹਿਰ ਨੂੰ ਘਰ ਆਈ ਤਾਂ ਆਪਣੀ ਦਸ ਸਾਲਾ ਲੜਕੀ ਨੂੰ ਬਹੁਤ ਬੁਰੀ ਹਾਲਤ ਵਿਚ ਵੇਖਿਆ। ਪੁੱਛਗਿੱਛ ਕਰਨ 'ਤੇ ਉਸ ਦੀ ਧੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਇਸ ਸਬੰਧੀ ਪੁਲਸ ਨੇ ਧਾਰਾ 376 ਅਧੀਨ ਕੇਸ ਦਰਜ ਕਰ ਕੇ ਦੋਸ਼ੀ ਮਤਰੇਏ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੀੜਤਾ ਦਾ ਮੈਡੀਕਲ ਵੀ ਕਰਵਾਇਆ ਹੈ।


satpal klair

Content Editor

Related News