ਐਕਸਾਈਜ਼ ਵਿਭਾਗ ਵਲੋਂ ਲਾਹਣ ਤੇ ਸ਼ਰਾਬ ਬਰਾਮਦ

Friday, Nov 02, 2018 - 01:13 AM (IST)

ਐਕਸਾਈਜ਼ ਵਿਭਾਗ ਵਲੋਂ  ਲਾਹਣ ਤੇ ਸ਼ਰਾਬ ਬਰਾਮਦ

ਬਟਾਲਾ,   (ਸਾਹਿਲ) -  ਅੱਜ ਐਕਸਾਈਜ ਵਿਭਾਗ ਵਿਖੇ ਦਰਿਆ ਦੇ ਕੰਢੇ ਵੱਸੇ ਪਿੰਡ ਮੋਜਪੁਰ ਬੇਠ  ਵਿਖੇ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਰਮਨ ਸ਼ਰਮਾ ਇੰਚਾਰਜ ਨਵਤੇਜ ਸਿੰਘ, ਸਤਿੰਦਰ ਸਿੰਘ ਆਦਿ ਨੇ ਦੱਸਿਆ ਕਿ ਏ. ਈ. ਟੀ. ਸੀ. ਰਾਜਵਿੰਦਰ ਕੌਰ ਬਾਜਵਾ ਦੀ ਹਦਾਇਤ ਤੇ ਚਲਦਿਆਂ ਬਿਆਸ ਦਰਿਆ ਦੇ ਕਿਨਾਰੇ ਛਾਪੇਮਾਰੀ ਦੌਰਾਨ 3 ਹਜ਼ਾਰ ਲੀਟਰ ਦੇਸੀ ਸ਼ਰਾਬ ਅਤੇ 5 ਹਜ਼ਾਰ ਦੇਸੀ ਲਾਹਣ ਜੋ ਦਰਿਆ ਦੇ ਕੰਢੇ ਟੋਇਆਂ ’ਚ ਪਲਾਸਟਿਕ ਦੀਆਂ ਤਰਪਾਲਾਂ ਵਿਛਾ  ਕੇ ਲੁਕੋਈ ਹੋਈ ਹੈ। ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਦੀ ਤਸਕਰੀ ਕਰਨ ਵਾਲੇ ਬੇਡ਼ੀਆਂ ਵਿਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਤਿਆਰ ਹੋਈ ਸ਼ਰਾਬ ਨੂੰ ਬਰਾਮਦ ਕਰ ਲਿਆ ਗਿਆ ਹੈ। 
 


Related News