ਆਬਕਾਰੀ ਵਿਭਾਗ ਤੇ ਪੁਲਸ ਨੇ ਕੀਤੀ ਸਾਂਝੀ ਕਾਰਵਾਈ, 2400 ਲੀਟਰ ਸ਼ਰਾਬ ਬਰਾਮਦ

04/19/2021 12:44:08 PM

ਅੰਮ੍ਰਿਤਸਰ (ਇੰਦਰਜੀਤ/ਅਨਿਲ)-ਆਬਕਾਰੀ ਵਿਭਾਗ ਅਤੇ ਅੰਮ੍ਰਿਤਸਰ ਦਿਹਾਤੀ ਪੁਲਸ ਦੀ ਸਾਂਝੀ ਕਾਰਵਾਈ ’ਚ ਅਜਨਾਲਾ ਖੇਤਰ ਦੇ ਲੋਧੀਗੁੱਜਰ ਤੋਂ ਸ਼ਰਾਬ ਦਾ ਇਕ ਵੱਡਾ ਜ਼ਖ਼ੀਰਾ ਮਿਲਿਆ ਹੈ। ਇਸ ’ਚ ਵਿਭਾਗੀ ਟੀਮਾਂ ਨੂੰ ਸ਼ਰਾਬ ਦੀ ਬਰਾਮਦਗੀ ਲਈ ਜਾਨ ਦੀ ਪ੍ਰਵਾਹ ਨਾ ਕਰਦਿਆਂ ਸ਼ੱਕੀ ਨਾਲੇ ਦੇ ਦਲਦਲ ਭਰੇ ਖੇਤਰ ’ਚ ਉਤਰਨਾ ਪਿਆ। ਜਾਣਕਾਰੀ ਮੁਤਾਬਕ ਜ਼ਿਲ੍ਹਾ ਆਬਕਾਰੀ ਸੁਖਬੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਅਜਨਾਲਾ ਖੇਤਰ ਦੇ ਲੋਧੀਗੁੱਜਰ ਇਲਾਕੇ ’ਚ ਪੈਂਦੇ ਸੱਕੀ ਨਾਲੇ ’ਚ ਨਾਜਾਇਜ਼ ਸ਼ਰਾਬ ਵੱਡੀ ਮਾਤਰਾ ’ਚ ਪਈ ਹੋਈ ਹੈ। ਇਸ ’ਤੇ ਆਬਕਾਰੀ ਵਿਭਾਗ ਵੱਲੋਂ ਸੀਨੀਅਰ ਮਹਿਲਾ ਅਧਿਕਾਰੀ ਇੰਸਪੈਕਟਰ ਰਾਜਵਿੰਦਰ ਕੌਰ ਨੂੰ ਕਾਰਵਾਈ ਦੇ ਹੁਕਮ ਦਿੱਤੇ ਗਏ, ਉਥੇ ਹੀ ਦੂਜੇ ਪਾਸੇ ਦਿਹਾਤੀ ਪੁਲਸ ਦੇ ਜਵਾਨ ਵੀ ਆਪ੍ਰੇਸ਼ਨ ’ਚ ਸ਼ਾਮਿਲ ਹੋਏ।

PunjabKesari

ਪੁਲਸ ਅਤੇ ਆਬਕਾਰੀ ਵਿਭਾਗਾਂ ਦੇ ਜਵਾਨਾਂ ਨੇ ਦਲੇਰੀ ਦਿਖਾਉਂਦਿਆਂ ਸੱਕੀ ਨਾਲੇ ’ਚੋਂ 1600 ਲੀਟਰ ਸ਼ਰਾਬ ਬਾਹਰ ਕੱਢੀ, ਜੋ ਤਰਪਾਲਾਂ ’ਚ ਭਰ ਕੇ ਪਾਣੀ ਤੇ ਚਿੱਕੜ ਨਾਲ ਭਰੇ ਇਲਾਕੇ ’ਚ ਫੈਲੀ ਹੋਈ ਸੀ। ਇਸ ਦੇ ਨਾਲ ਹੀ 4 ਬੈਰਲ ਨਾਜਾਇਜ਼ ਸ਼ਰਾਬ ਵੀ ਫੜੇ ਗਏ, ਜਿਨ੍ਹਾਂ ’ਚ 800 ਲੀਟਰ ਸ਼ਰਾਬ ਸੀ। ਰਾਜਵਿੰਦਰ ਕੌਰ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ। ਬਰਾਮਦ ਕੀਤੀ ਗਈ ਸ਼ਰਾਬ ਨੂੰ ਮੌਕੇ ’ਤੇ ਨਸ਼ਟ ਕਰਵਾ ਦਿੱਤਾ ਗਿਆ ਹੈ ।


Manoj

Content Editor

Related News