ਝਬਾਲ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਦਿੱਲੀ ਵਿਖੇ ਹਾਦਸੇ ''ਚ ਮੌਤ

Saturday, Sep 15, 2018 - 12:02 PM (IST)

ਝਬਾਲ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਦਿੱਲੀ ਵਿਖੇ ਹਾਦਸੇ ''ਚ ਮੌਤ

ਝਬਾਲ (ਨਰਿੰਦਰ)—ਦਿੱਲੀ ਵਿਖੇ 6 ਸਿੱਖ ਰੈਜਮੈਟ ਫੌਜ 'ਚ ਡਿਊਟੀ ਨਿਭਾਅ ਰਹੇ ਝਬਾਲ ਦੇ ਫੌਜੀ ਜਵਾਨ ਸ਼ੇਰਬਰਿੰਦਰ ਸਿੰਘ ਦੀ ਬੀਤੇ ਦਿਨੀਂ ਇਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਸ਼ੇਰਬਰਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਗੱਗੋਬੂਹਾ ਜੋ ਹਾਲ ਵਾਸੀ ਝਬਾਲ ਭਾਰਤੀ ਫੌਜ 'ਚ 6 ਸਿੱਖ ਬਟਾਲੀਅਨ 'ਚ ਨੌਕਰੀ ਕਰਦਾ ਸੀ ਕਿ ਬੀਤੇ ਦਿਨੀਂ ਦਿੱਲੀ ਵਿਖੇ ਡਿਊਟੀ ਤੋਂ ਵਾਪਸ ਪਰਤਦੇ ਸਮੇਂ ਸੜਕ ਹਾਦਸਾ ਹੋ ਗਿਆ, ਜਿਸ ਨਾਲ ਫੌਜੀ ਜਵਾਨ ਸ਼ੇਰਬਰਿੰਦਰ ਸਿੰਘ ਦੀ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਹ ਨੂੰ ਅੱਜ ਫੌਜ ਦੇ ਜੁਆਨ ਝਬਾਲ ਲੈ ਕੇ ਪਹੁੰਚੇ, ਜਿੱਥੇ ਫੌਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸਰਬਰਿੰਦਰ ਸਿੰਘ ਆਪਣੇ ਪਿੱਛੋਂ ਦੋ ਬੱਚੇ ਲੜਕੇ ਅਤੇ ਪਤਨੀ ਰਾਜਵਿੰਦਰ ਕੌਰ ਨੂੰ ਛੱਡ ਕੇ ਗਏ ਹੋਏ ਹਨ। ਇਸ ਸਮੇਂ ਵੱਖ-ਵੱਖ ਸਿਆਸੀ ਤੇ ਹੋਰ ਇਲਾਕੇ ਦੇ ਪ੍ਰਮੁੱਖ ਆਗੂ ਹਾਜ਼ਰ ਸਨ।


Related News