ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਲੁਧਿਆਣਾ ਦੇ ਬਜ਼ੁਰਗ ਨੇ ਇਨਸਾਫ਼ ਲਈ ਪਾਇਆ ਰੌਲਾ, ਜਾਣੋ ਕੀ ਹੈ ਮਾਮਲਾ

Saturday, Jan 28, 2023 - 10:56 AM (IST)

ਅੰਮ੍ਰਿਤਸਰ (ਜ.ਬ.)- ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ‘ਆਪ’ ਦੇ ਅਫ਼ਸਰ ਰਿਸ਼ਵਤ ਲੈਂਦੇ ਹਨ, ਕੋਈ ਸੁਣਵਾਈ ਨਹੀਂ ਹੁੰਦੀ, ਮੇਰੇ ਕੋਲ ਸਬੂਤ ਹਨ, ਵੀਡੀਓ ਵੀ ਹੈ। ਇਹ ਵਾਕਿਆ ਅੰਮ੍ਰਿਤਸਰ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ ਦੌਰਾਨ ਲੁਧਿਆਣੇ ਤੋਂ ਆਏ ਇਕ ਬਜ਼ੁਰਗ ਨੇ ਉੱਚੀ-ਉੱਚੀ ਰੌਲਾ ਪਾਉਂਦਿਆਂ ਦਰਸਾਇਆ। ਜਿਸ ਦੌਰਾਨ ਉਥੇ ਮੌਜੂਦ ਪੁਲਸ ਅਧਿਕਾਰੀਆਂ ਨੇ ਜਦੋਂ ਉਸ ਨੂੰ ਰੋਕਣ ਜਾਂ ਬੈਠਾਉਣ ਦੀ ਕੋਸ਼ਿਸ ਕੀਤੀ ਤਾਂ ਮੁੱਖ ਮੰਤਰੀ ਨੇ ਭਾਸ਼ਣ ਦੇਣਾ ਬੰਦ ਕਰ ਦਿੱਤਾ ਅਤੇ ਉਸ ਨੂੰ ਅੱਗੇ ਆਉਣ ਲਈ ਕਿਹਾ। ਆਪਣਾ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿਲੇ, ਉਨ੍ਹਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੀ ਫ਼ਾਈਲ ਹਲਕਾ ਪੱਛਮੀ ਅੰਮ੍ਰਿਤਸਰ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੂੰ ਸੌਂਪੀ ਅਤੇ ਉਨ੍ਹਾਂ ਨੂੰ ਜਾਂਚ ਕਰਵਾਉਣ ਲਈ ਕਿਹਾ।

ਇਹ ਵੀ ਪੜ੍ਹੋ- ਕੇਜਰੀਵਾਲ ਦੀ ਪੰਜਾਬੀਆਂ ਨੂੰ ਅਪੀਲ, ਇਕ-ਇਕ ਮੁਹੱਲਾ ਕਲੀਨਿਕ ਤੇ ਸਕੂਲ ਬਣਾਉਣ ਦੀ ਲਓ ਜ਼ਿੰਮੇਵਾਰੀ

ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਅਮਰਜੀਤ ਸਿੰਘ ਰਾਜਪਾਲ ਲੁਧਿਆਣਾ ਤੋਂ ਆਇਆ ਸੀ ਅਤੇ ਦੋਸ਼ ਲਾਇਆ ਕਿ ਉਹ ਕਿਸੇ ਫ਼ਾਈਨਾਂਸਰ ਤੋਂ ਪ੍ਰੇਸ਼ਾਨ ਹੈ ਅਤੇ ਉਸ ਨੇ ਜਸਵਿੰਦਰ ਸਿੰਘ ਵੜੈਚ ਨਾਂ ਦੇ ਫ਼ਾਈਨਾਂਸਰ ਤੋਂ 50 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਕਾਰਨ ਉਸ ਦਾ ਐਕਸੀਡੈਂਟ ਹੋ ਗਿਆ ਸੀ। ਇਸ ਦੌਰਾਨ ਉਸ ਨੇ ਉਸ ਦੀ ਪਤਨੀ ਤੋਂ ਕੁਝ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ ਅਤੇ ਖ਼ਾਲੀ ਚੈੱਕ ਲੈ ਲਏ। ਕੁਝ ਮਹੀਨਿਆਂ ਬਾਅਦ ਉਸ ਨੇ ਪੈਸੇ ਵਾਪਸ ਕਰ ਦਿੱਤੇ ਪਰ ਉਕਤ ਫ਼ਾਈਨਾਂਸਰ ਨੇ ਬਹਾਨੇ ਉਸ ਦਾ ਚੈੱਕ ਅਤੇ ਕਾਗਜ਼ ਵਾਪਸ ਨਹੀਂ ਕੀਤੇ।

ਅਮਰਜੀਤ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਕੁਝ ਸਮੇਂ ਬਾਅਦ ਉਸ ਦਾ ਕਾਰੋਬਾਰ ਠੀਕ ਹੋਣ ਲੱਗਾ ਤਾਂ ਉਸ ਨੂੰ ਉਕਤ ਵਿਅਕਤੀ ਨੇ ਉਕਤ ਕਾਗਜ਼ਾਂ ਦੇ ਆਧਾਰ ’ਤੇ ਬਲੈਕਮੇਲ ਕਰ ਕੇ ਕਰੀਬ 6 ਕਰੋੜ ਰੁਪਏ ਦੀ ਠੱਗੀ ਮਾਰੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਇਸ ਵਿਚ ਐੱਸ. ਸੀ. ਕਮਿਸ਼ਨ ਅਤੇ ਪੁਲਸ ਅਫ਼ਸਰਾਂ ਦੀ ਵੀ ਮਿਲੀਭੁਗਤ ਹੈ। ਜਿਸ ਦੇ ਖ਼ਿਲਾਫ਼ ਸਬੂਤ ਵਜੋਂ ਉਸ ਦੇ ਕੋਲ ਵੀਡਿਓ ਅਤੇ ਕਾਗਜ਼ਾਂ ਦੀਆਂ ਹੋਰ ਵੀ ਬੋਰੀਆਂ ਹਨ। ਮੁੱਖ ਮੰਤਰੀ ਦੀ ਮੀਟਿੰਗ ਵਿਚ ਇਸ ਤਰ੍ਹਾਂ ਰੌਲਾ ਪਾਉਣ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਉਹ ਕਈ ਵਾਰ ਉਨ੍ਹਾਂ ਦੀ ਰਿਹਾਇਸ਼ ਅਤੇ ਦਫ਼ਤਰ ਵਿਚ ਗਏ ਸਨ ਪਰ ਉਨ੍ਹਾਂ ਦਾ ਨਿੱਜੀ ਸਕੱਤਰ ਉਨ੍ਹਾਂ ਨੂੰ ਚਾਹ-ਪਾਣੀ ਪਿਲਾ ਕੇ ਭੇਜ ਦਿੰਦਾ ਹੈ, ਪਰ ਮਿਲਣ ਨਹੀਂ ਦਿੰਦਾ।

ਇਹ ਵੀ ਪੜ੍ਹੋ- ਤਰਨਤਾਰਨ ਤੋਂ ਦੁਖਦਾਇਕ ਖ਼ਬਰ, ਨਸ਼ੇ ਦੀ ਓਵਰਡੋਜ਼ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਅਮਰਜੀਤ ਸਿੰਘ ਰਾਜਪਾਲ ਨੇ ਇਹ ਵੀ ਦੱਸਿਆ ਕਿ 2001 ਵਿਚ ਜਦੋਂ ‘ਆਪ’ ਸੱਤਾ ਵਿਚ ਨਹੀਂ ਸੀ ਤਾਂ ਉਹ ਆਪਣੀ ਫ਼ਰਿਆਦ ਲੈ ਕੇ ਦਿੱਲੀ ਵਿਚ ਕੇਜਰੀਵਾਲ ਦੇ ਘਰ ਪਹੁੰਚੇ ਸਨ ਅਤੇ ਫਿਰ ਕੇਜਰੀਵਾਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਵੀ ਲਿਖਿਆ ਸੀ। ਉਨ੍ਹਾਂ ਕਿਹਾ ਕਿ ਹੁਣ ਤੁਹਾਡੀ ਸਰਕਾਰ ਹੈ ਅਤੇ ਉਮੀਦ ਹੈ ਕਿ ਉਸ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਉਸ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅੱਜ ਸ਼ਾਮ ਤੱਕ ਫੋਨ ਕਰਨ ਦਾ ਭਰੋਸਾ ਦਿੱਤਾ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਹੁਣ ਵੀ ਇਨਸਾਫ਼ ਨਾ ਮਿਲਿਆ ਤਾਂ ਉਹ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਵੇਗਾ।

ਸ਼ਾਮ ਤੱਕ ਨਹੀਂ ਆਇਆ ਕੋਈ ਫੋਨ  

ਜਦੋਂ ਦੇਰ ਸ਼ਾਮ ਅਮਰਜੀਤ ਸਿੰਘ ਰਾਜਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਰਕਾਰੀ ਦਫ਼ਤਰ ਤੋਂ ਕਿਸੇ ਵੀ ਤਰ੍ਹਾਂ ਦੇ ਫੋਨ ਆਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਉਡੀਕ ਕਰ ਰਹੇ ਹਨ ਪਰ ਅਜੇ ਤੱਕ ਕੋਈ ਫੋਨ ਨਹੀਂ ਆਇਆ।

ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਨੇ ਉਜਾੜਿਆ ਇਕ ਹੋਰ ਘਰ, 2 ਭੈਣਾਂ ਦੇ ਇਕਲੌਤਾ ਭਰਾ ਨੇ ਤੋੜਿਆ ਦਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News