ਧੁੰਦ ਕਾਰਨ ਕਾਰ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਟਕਰਾਈ, ਵਾਲ-ਵਾਲ ਬਚਿਆ ਏ.ਐੱਸ.ਆਈ

Wednesday, Jan 17, 2024 - 03:05 PM (IST)

ਧੁੰਦ ਕਾਰਨ ਕਾਰ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਟਕਰਾਈ, ਵਾਲ-ਵਾਲ ਬਚਿਆ ਏ.ਐੱਸ.ਆਈ

ਬਟਾਲਾ  (ਸਾਹਿਲ)-ਬਟਾਲਾ ਵਿਖੇ ਥਾਣਾ ਕਿਲਾ ਲਾਲ ਸਿੰਘ ਵਿਖੇ ਤਾਇਨਾਤ ਏ. ਐੱਸ. ਆਈ. ਬਚਿੱਤਰ ਸਿੰਘ ਦੀ ਕਾਰ ਧੁੰਦ ਜ਼ਿਆਦਾ ਹੋਣ ਕਰਕੇ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਟਕਰਾ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਚਿੱਤਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਸਵਿੱਫਟ ਵੀ. ਡੀ. ਆਈ. ਕਾਰ ਨੰ-ਪੀ.ਬੀ.18 ਕਿਊ.0212 ’ਤੇ ਸਵਾਰ ਹੋ ਕੇ ਡਿਊਟੀ ਲਈ ਹਾਈਕੋਰਟ ਜਾ ਰਹੇ ਸਨ ਕਿ ਰਸਤੇ ਵਿਚ ਅਚਾਨਕ ਸੰਘਣੀ ਧੁੰਦ ਕਰਕੇ ਉਨ੍ਹਾਂ ਦੀ ਕਾਰ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਜਾ ਟਕਰਾਈ, ਜਿਸ ਸਿੱਟੇ ਵਜੋਂ ਬਿਜਲੀ ਦਾ ਪੋਲ ਟਰਾਂਸਫ਼ਾਰਮਰ ਸਮੇਤ ਗੱਡੀ ’ਤੇ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਏ. ਐੱਸ. ਆਈ. ਬਚਿੱਤਰ ਸਿੰਘ ਵਾਲ-ਵਾਲ ਬਚ ਗਏ ਜਦਕਿ ਉਨ੍ਹਾਂ ਦੀ ਗੱਡੀ ਬੇਹੱਦ ਨੁਕਸਾਨੀ ਗਈ ਹੈ। 

ਇਹ ਵੀ ਪੜ੍ਹੋ :  21 ਦਿਨ ਪਹਿਲਾਂ ਜਿਸ ਘਰ 'ਚ ਸੀ ਖ਼ੁਸ਼ੀ ਦਾ ਮਾਹੌਲ, ਹੁਣ ਉਸੇ ਘਰ ’ਚ ਛਾਇਆ ਮਾਤਮ, ਪਲਾਂ 'ਚ ਉਜੜਿਆ ਪਰਿਵਾਰ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News