ਨਸ਼ੇ ਵਾਲੀਆਂ ਗੋਲੀਆਂ ਸਮੇਤ ਅੌਰਤ ਕਾਬੂ

Tuesday, Sep 25, 2018 - 02:43 AM (IST)

ਨਸ਼ੇ ਵਾਲੀਆਂ ਗੋਲੀਆਂ ਸਮੇਤ ਅੌਰਤ ਕਾਬੂ

ਤਰਨਤਾਰਨ,   (ਬਲਵਿੰਦਰ ਕੌਰ)-  ਵੈਰੋਵਾਲ ਪੁਲਸ ਨੇ ਇਕ ਅੌਰਤ ਨੂੰ 960 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਐੱਸ. ਆਈ. ਥੰਮਣ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਭਲਾਈਪੁਰ ਤੋਂ ਲਿੰਕ ਰੋਡ ਘੱਗੇ ਤੋਂ ਰਣਜੀਤ ਕੌਰ ਪਤਨੀ ਬਲਵਿੰਦਰ ਸਿੰਘ ਉਰਫ ਮਿੱਠਾ ਵਾਸੀ ਘੱਗੇ ਨੂੰ ਸ਼ੱਕ ਦੇ  ਆਧਾਰ ’ਤੇ ਕਾਬੂ ਕਰ ਕੇ 960 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਉਸ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News