ਜ਼ਿਲਾ ਪੁਲਸ ਨੇ ਇਕ ਹੋਰ ਸਮੱਗਲਰ ਦੀ 66 ਲੱਖ ਰੁਪਏ ਦੀ ਜਾਇਦਾਦ ਕੀਤੀ ਜ਼ਬਤ

01/25/2020 11:34:39 PM

ਤਰਨਤਾਰਨ, (ਰਮਨ)- ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਇਕ ਹੋਰ ਸਮੱਗਲਰ ਦੀ 66 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਕੁੱਲ 29 ਸਮੱਗਲਰਾਂ ਦੀਆਂ 21 ਕਰੋਡ਼ 87 ਲੱਖ 48 ਹਜ਼ਾਰ 235 ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਡੀ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਐੱਸ. ਐੱਸ. ਪੀ. ਧਰੁਵ ਦਹੀਆ ਦੇ ਹੁਕਮਾਂ ਤਹਿਤ ਕਾਰਵਾਈ ਕਰਦੇ ਹੋਏ ਸਮੱਗਲਰ ਕੰਵਲਜੀਤ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਭੂਰਾ ਕਰੀਮਪੁਰਾ ਥਾਣਾ ਖੇਮਕਰਨ ਦੀ ਕੁੱਲ 66 ਲੱਖ ਰੁਪਏ ਦੀ ਕੀਮਤ ਵਾਲੀ ਜਾਇਦਾਦ ਜ਼ਬਤ ਕੀਤੀ ਗਈ ਹੈ, ਜਿਸ ’ਚ 21 ਕਨਾਲ 19 ਮਰਲੇੇ ਜ਼ਮੀਨ ਅਤੇ ਇਕ ਘਰ ਸ਼ਾਮਲ ਹੈ। ਵਾਲੀਆ ਨੇ ਦੱਸਿਆ ਕਿ ਉਕਤ ਇਸ ਸਮੱਗਲਰ ਖਿਲਾਫ ਥਾਣਾ ਖੇਮਕਰਨ ਵਿਖੇ 2019 ਦੌਰਾਨ ਇਕ ਕਿਲੋ ਹੈਰੋਇਨ ਬਰਾਮਦਗੀ ਤਹਿਤ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 29 ਸਮੱਗਲਰਾਂ ਦੀਆਂ 21 ਕਰੋਡ਼ 87 ਲੱਖ 48 ਹਜ਼ਾਰ 235 ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਐੱਸ. ਪੀ. ਜਗਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਉੱਪਰ ਗ੍ਰਹਿ ਵਿਭਾਗ ਦੀ ਸਹਿਮਤੀ ਨਾਲ ਭਾਰਤ ਸਰਕਾਰ ਦੀ ਮੋਹਰ ਲਾਈ ਜਾ ਚੱੁਕੀ ਹੈ, ਜਿਸ ਤਹਿਤ ਹੁਣ ਇਨ੍ਹਾਂ 29 ਸਮੱਗਲਰਾਂ ਦੀ ਉਨ੍ਹਾਂ ਦੀਆਂ ਜਾਇਦਾਦਾਂ ਉੱਪਰ ਕੋਈ ਮਾਲਕੀ ਨਹੀਂ ਰਹੇਗੀ ਅਤੇ ਇਨ੍ਹਾਂ ਸਾਰੀਆਂ ਜਾਇਦਾਦਾਂ ਉੱਪਰ ਭਾਰਤ ਸਰਕਾਰ ਦੀ ਮਾਲਕੀ ਸਬੰਧੀ ਮੋਹਰ ਲੱਗ ਗਈ ਹੈ।


Bharat Thapa

Content Editor

Related News