ਕਰਿਆਨਾ ਸਟੋਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਟਨਾ ਸੀ.ਸੀ.ਟੀ.ਵੀ ''ਚ ਕੈਦ

07/21/2020 5:31:19 PM

ਦੀਨਾਨਗਰ (ਗੁਰਪ੍ਰੀਤ ਚਾਵਲਾ) : ਬੀਤੀ ਰਾਤ ਪਿੰਡ ਝੰਡੇਚੱਕ ਵਿਖੇ ਕਰਿਆਨੇ ਅਤੇ ਖਾਦ ਦੀ ਦੁਕਾਨ 'ਚੋਂ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਬਵਾਲ, ਦੇਖੋ ਕਿਵੇਂ ਆਗੂਆਂ ਨੇ ਕੱਢੀ ਭੜਾਸ (ਵੀਡੀਓ)

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦਾ ਕਰਿਆਨੇ ਅਤੇ ਖਾਦ ਦਾ ਸਟੋਰ ਹੈ, ਜਦਕਿ ਉਪਰ ਹੀ ਉਨ੍ਹਾਂ ਦੀ ਰਿਹਾਇਸ਼ ਵੀ ਹੈ। ਰੋਜ਼ਾਨਾਂ ਦੀ ਤਰ੍ਹਾਂ ਬੀਤੀ ਰਾਤ ਨੂੰ ਉਹ ਘਰ ਦੇ ਕਮਰਿਆਂ 'ਚ ਸੋਣ ਲਈ ਚਲੇ ਗਏ। ਉਨ੍ਹਾਂ ਦੇ ਸਟੋਰ ਕੋਲ ਹੀ ਇਕ ਦਰੱਖਤ ਹੈ, ਜਿਸ ਰਾਹੀਂ ਚੋਰ ਉਨ੍ਹਾਂ ਦੀ ਗੈਲਰੀ ਵਿਚ ਆਏ ਅਤੇ ਪੌੜੀਆਂ ਰਾਹੀਂ ਦੁਕਾਨ 'ਚ ਜਾ ਵੜੇ। ਇਕ ਤੋਂ ਦੂਜੀ ਦੁਕਾਨ 'ਤੇ ਜਾਣ ਲਈ ਅੰਦਰ ਹੀ ਰਸਤਾ ਬਣਿਆ ਹੋਇਆ ਹੈ। ਚੋਰ ਨੇ ਪਹਿਲਾਂ ਕਰਿਆਨੇ ਦੀ ਦੁਕਾਨ ਅਤੇ ਬਾਅਦ 'ਚ ਖਾਦ ਵਾਲੀ ਦੁਕਾਨ ਦੇ ਗੱਲੇ 'ਚ ਪਈ ਨਕਦੀ ਚੋਰੀ ਕਰ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੌੜੀਆਂ ਦੇ ਨਾਲ ਲਗਦੇ ਡ੍ਰਾਇੰਗ ਰੂਮ 'ਚੋਂ ਵੀ ਨਕਦੀ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਉਹ ਸਵੇਰੇ ਸਾਢੇ 5 ਵਜੇ ਉਠੇ ਤਾਂ ਦੇਖਿਆ ਕਿ ਦੁਕਾਨਾਂ ਦੇ ਗੱਲੇ ਅਤੇ ਡ੍ਰਾਇੰਗ ਰੂਮ ਵਿਚ ਪਈ ਨਕਦੀ ਚੋਰੀ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ 60 ਹਜ਼ਾਰ ਰੁਪਏ ਨਕਦੀ ਚੋਰੀ ਕੀਤੀ ਹੈ। ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਚੋਰਾਂ ਦੀ ਨਜ਼ਰ ਪੈਣ ਤੇ ਉਨ੍ਹਾਂ ਨੇ ਕੈਮਰਿਆਂ ਦਾ ਡੀ. ਵੀ. ਆਰ ਉਖਾੜਣ ਦੀ ਬਜਾਏ ਉਥੇ ਲੱਗੇ ਟੀ. ਵੀ. ਦੇ ਸੈੱਟਅਪ ਬਾਕਸ ਨੂੰ ਉਖਾੜ ਲਿਆ ਅਤੇ ਨਾਲ ਲੈ ਗਏ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਰਾਤ ਵੇਲੇ ਸੜਕ 'ਤੇ ਗਸ਼ਤ ਵਧਾਈ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।

ਇਹ ਵੀ ਪੜ੍ਹੋਂ : ਪਿਆਰ ਪਾ ਕੇ ਪਹਿਲਾਂ ਜਿੱਤਿਆ ਕੁੜੀ ਦਾ ਭਰੋਸਾ ਫਿਰ ਅੱਧੀ ਰਾਤ ਨੂੰ ਘਰ ਤੋਂ ਬਾਹਰ ਬੁਲਾ ਕੀਤੀ ਹੈਵਾਨੀਅਤ

ਦੂਜੇ ਪਾਸੇ ਇਸ ਸਬੰਧੀ ਡੀ. ਐੱਸ. ਪੀ ਮਹੇਸ਼ ਸੈਣੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ ਸੀ ਅਤੇ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਰ ਦੇ ਖਿਲ਼ਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।


Baljeet Kaur

Content Editor

Related News