ਡਿਊਟੀ ਸਮੇਂ ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਗੈਰ ਹਾਜ਼ਰੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ- ਡਿਪਟੀ ਕਮਿਸ਼ਨਰ
Sunday, Dec 18, 2022 - 02:09 PM (IST)

ਤਰਨ ਤਾਰਨ (ਰਮਨ)- ਡਿਪਟੀ ਕਮਿਸ਼ਨਰ ਤਰਨ ਤਾਰਨ ਰਿਸ਼ੀਪਾਲ ਸਿੰਘ ਵਲੋਂ ਅੱਜ ਕਮਿਊਨਿਟੀ ਹੈੱਲਥ ਸੈਂਟਰ ਅਤੇ ਓਟ ਕਲੀਨਿਕ ਖੇਮਕਰਨ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕਈ ਡਾਕਟਰ ਤੇ ਮੈਡੀਕਲ ਸਟਾਫ਼ ਗੈਰਹਾਜ਼ਰ ਪਾਇਆ ਗਿਆ, ਜਿਨ੍ਹਾਂ ਵਿਰੁੱਧ ਸਖ਼ਤ ਕਾਰਵਈ ਕਰਨ ਲਈ ਵਿਭਾਗ ਨੂੰ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ- ਵਿਦਿਆਰਥਣ ਨੂੰ 2 ਨੌਜਵਾਨਾਂ ਨੇ ਕੀਤੀ ਅਗਵਾ ਕਰਨ ਦੀ ਕੋਸ਼ਿਸ਼, ਕੁੜੀ ਨੇ ਚੱਲਦੇ ਮੋਰਟਸਾਈਕਲ ਤੋਂ ਮਾਰੀ ਛਾਲ
ਡਿਪਟੀ ਕਮਿਸ਼ਨਰ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਡਾ. ਰਿਧਮ (ਡੈਂਟਲ), ਡਾ. ਕਰਨਵੀਰ ਸਿੰਘ, ਡਾ. ਦੀਪਕ ਮਦੋਹਰ, ਡਾ. ਰਜਿੰਦਰ ਕੁਮਾਰ, ਡਾ. ਰੋਬਿਨਜੀਤ ਸਿੰਘ ਅਤੇ ਡਾ. ਆਰ. ਕੌਰ ਗੈਰ ਹਾਜ਼ਰ ਪਾਏ ਗਏ। ਇਸ ਤੋਂ ਇਲਾਵਾ ਓਟ ਸੈਂਟਰ ਦੀ ਚੈਕਿੰਗ ਦੌਰਾਨ ਸ਼੍ਰੀਮਤੀ ਪਲਵਿੰਦਰ ਕੌਰ, ਜੁਗਰਾਜ ਸਿੰਘ ਅਤੇ ਫ਼ਾਰਮਾਸਿਸਟ ਕੁਲਵਿੰਦਰ ਸਿੰਘ, ਫ਼ਾਰਮਾਸਿਸਟ ਵਰਿੰਦਰਪਾਲ ਸਿੰਘ ਗੈਰ ਹਾਜ਼ਰ ਸਨ।
ਇਹ ਵੀ ਪੜ੍ਹੋ- ਅੱਤਵਾਦੀ ਹਰਵਿੰਦਰ ਰਿੰਦਾ ਨੂੰ ਲੈ ਕੇ ਹੁਣ ਸਾਹਮਣੇ ਆਈ ਇਹ ਗੱਲ
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਸਰਕਾਰੀ ਅਦਾਰਿਆਂ ਵਿਚ ਡਿਊਟੀ ਸਮੇਂ ਦੌਰਾਨ ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਗੈਰ ਹਾਜ਼ਰੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਡਿਊਟੀ ਸਮੇਂ ਵਿਚ ਗੈਰ ਹਾਜ਼ਰ ਰਹਿਣ ਵਾਲੇ ਡਾਕਟਰਾਂ ਤੇ ਮੈਡੀਕਲ ਸਟਾਫ਼ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।