ਇੰਪਲਾਈਜ਼ ਫੈਡਰੇਸ਼ਨ ਵਲੋਂ ਮੰਗਾਂ ਸਬੰਧੀ ਕੀਤਾ ਰੋਸ ਪ੍ਰਦਰਸ਼ਨ

12/12/2018 5:22:42 AM

ਤਰਨਤਾਰਨ, (ਆਹਲੂਵਾਲੀਆ, ਰਮਨ)— ਇੰਪਲਾਈਜ਼ ਫੈੱਡਰੇਸ਼ਨ ਬਿਜਲੀ ਬੋਰਡ (ਪਹਿਲਵਾਨ ਗਰੁੱਪ) ਸਰਕਲ ਤਰਨਤਾਰਨ ਵਲੋਂ ਆਪਣੀਆਂ ਮੰਗਾਂ ਸਬੰਧੀ  ਰੋਸ ਪ੍ਰਦਰਸ਼ਨ ਸਰਕਲ ਪ੍ਰਧਾਨ ਗੁਰਭੇਜ ਸਿੰਘ ਢਿੱਲੋਂ ਅਤੇ ਸਰਕਲ ਸਕੱਤਰ ਮੰਗਲ ਸਿੰਘ ਨਾਗੋਕੇ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਆਗੂ ਸੁਖਵਿੰਦਰ ਸਿੰਘ ਚਾਹਲ ਪ੍ਰੈੱਸ ਸਕੱਤਰ ਪੰਜਾਬ, ਹਰਪਿੰਦਰ ਸਿੰਘ ਚਾਹਲ, ਹਰਭੇਜ ਸਿੰਘ ਪਨੂੰ ਵਿੱਤ ਸਕੱਤਰ, ਕਰਤਾਰ ਸਿੰਘ ਪਹੂਵਿੰਡ, ਹਰਦੇਵ ਸਿੰਘ ਸੁਰਸਿੰਘ, ਮਨਜੀਤ ਸਿੰਘ ਸਕੱਤਰ, ਲਖਮੀਰ ਸਿੰਘ ਸੰਧੂ ਸੀ. ਮੀਤ ਪ੍ਰਧਾਨ ਬਾਰਡਰ ਜ਼ੋਨ, ਪਲਵਿੰਦਰ ਸਿੰਘ ਨਾਗੋਕੇ, ਭੁਪਿੰਦਰ ਕੁਮਾਰ ਬਾਗਲ ਪ੍ਰੈੱਸ ਸਕੱਤਰ, ਜਤਿੰਦਰ ਸਿੰਘ, ਨਿਰਵੈਲ ਸਿੰਘ, ਸੁਰਿੰਦਰ ਸਿੰਘ ਰਈਆ, ਮੇਜਰ ਸਿੰਘ ਗਿੱਲ ਮਲੀਆ, ਸੁਰਿੰਦਰ ਸਿੰਘ ਰੰਧਾਵਾ, ਮਨਜਿੰਦਰ ਸਿੰਘ ਭਿੱਖੀਵਿੰਡ, ਬਿੱਕਰ ਸਿੰਘ, ਜਗਜੀਤ ਸਿੰਘ ਜੀਓਬਾਲਾ, ਮਲਕੀਤ ਸਿੰਘ, ਕਸ਼ਮੀਰ ਸਿੰਘ ਢਿੱਲੋਂ ਗੋਹਲਵਡ਼ ਆਦਿ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕਰ ਕੇ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਜਿਵੇ ਪੇ-ਬੈਂਡ, ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਤੇ ਮੁਲਾਜ਼ਮਾਂ ਦੀਆਂ ਤਰੱਕੀਆਂ, ਠੇਕੇ ’ਤੇ ਲੱਗੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ, ਸਲਮ ਦੀ ਮੈਰਿਟ ਘੱਟ ਕਰ ਕੇ ਰਹਿੰਦੀਆਂ 1000 ਪੋਸਟਾਂ ਭਰੀਆਂ ਜਾਣ, ਰਿਟਾਇਰ ਮੁਲਾਜ਼ਮਾਂ ਨੂੰ 200 ਯੂਨਿਟ ਬਿਜਲੀ ਛੋਟ ਦਿੱਤੀ ਜਾਵੇ, 6ਵੇਂ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ ਆਦਿ। ਇਸ ਮੌਕੇ ਅਮਨਦੀਪ ਸਿੰਘ, ਸੁਖਦੇਵ ਰਾਜ, ਕੁਲਜੀਤ ਸਿੰਘ ਮੱਲੀਅਾਂ, ਅਮਰਪ੍ਰੀਤ ਸਿੰਘ, ਦਲਜੀਤ ਕੋਟ, ਸੁਖਚੈਨ ਸਿੰਘ, ਗੁਰਸੇਵਕ ਸਿੰਘ, ਅਮਰੀਕ ਜੌਹਲ, ਸਤੀਸ਼ ਕੁਮਾਰ ਸਰਹਾਲੀ, ਜਸਬੀਰ ਸਿੰਘ, ਮਨਜੀਤ ਕੌਰ, ਨਿਰਭੈ ਸਿੰਘ ਕੈਰੋਂ, ਗੁਰਪਿੰਦਰ ਝਬਾਲ ਆਦਿ ਨੇ ਵੀ ਸੰਬੋਧਨ ਕੀਤਾ।
 


Related News