ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਸ਼ੂਗਰ ਮਿੱਲ ਬੁੱਟਰ 'ਚ ਤਾਇਨਾਤ ਡਿਪਟੀ ਮੈਨੇਜਰ ਦੀ ਮੌਤ

Monday, Jun 24, 2024 - 04:50 PM (IST)

ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਸ਼ੂਗਰ ਮਿੱਲ ਬੁੱਟਰ 'ਚ ਤਾਇਨਾਤ ਡਿਪਟੀ ਮੈਨੇਜਰ ਦੀ ਮੌਤ

ਗੁਰਦਾਸਪੁਰ (ਵਿਨੋਦ)- ਸ਼ੂਗਰ ਮਿੱਲ ਬੁੱਟਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਖੇ ਬਤੌਰ ਡਿਪਟੀ ਮੈਨੇਜਰ ਟੈਕਨੀਕਲ ਵਿੰਗ ਵਜੋਂ ਇਕ ਵਿਅਕਤੀ ਦੀ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਟਿੱਪਰ ਚਾਲਕ ਦੇ ਖ਼ਿਲਾਫ਼ ਧਾਰਾ 304ਏ, 279,427,337,338 ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਪਰ ਦੋਸ਼ੀ ਅਜੇ ਫ਼ਰਾਰ ਹੈ।

ਇਹ ਵੀ ਪੜ੍ਹੋ-  ਲੂ ਦੇ ਸੇਕੇ ਨੇ ਮਚਾਇਆ ਕਹਿਰ, ਸਿਖਰਾਂ 'ਤੇ ਪੁੱਜਾ ਪਾਰਾ, ਰਿਕਸ਼ਾ ਚਾਲਕਾਂ ਦੇ ਕੰਮਕਾਜ ਪਏ ਠੱਪ

ਇਸ ਸਬੰਧੀ ਚੰਦਰ ਸ਼ੇਖਰ ਪੁੱਤਰ ਉਮ ਪ੍ਰਕਾਸ਼ ਵਾਸੀ ਵਾਰਡ ਨੰਬਰ 13 ਤਾਰਾ ਨਗਰ ਹਟਲੀ ਮੋੜ ਕਠੂਆ ਜੰਮੂ ਕਸ਼ਮੀਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਵੱਡਾ ਭਰਾ ਪ੍ਰੀਤਮ ਨੰਦਨ ਸ਼ਰਮਾ ਸ਼ੂਗਰ ਮਿੱਲ ਬੁੱਟਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਖੇ ਬਤੌਰ ਡਿਪਟੀ ਮੈਨੇਜਰ ਟੈਕਨੀਕਲ ਵਿੰਗ ਵਿਚ 30 ਸਾਲ ਤੋਂ ਕੰਮ ਕਰ ਰਿਹਾ ਸੀ। ਜੋ ਕੱਲ੍ਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਠੂਆ ਨੂੰ ਜਾ ਰਿਹਾ ਸੀ ਕਿ ਜਦ ਉਹ ਬੱਬਰੀ ਪੁਲ ਗੁਰਦਾਸਪੁਰ ਪਹੁੰਚਿਆਂ ਤਾਂ ਇਕ ਟਿੱਪਰ ਤੇਜ਼ ਰਫ਼ਤਾਰ ਨਾਲ ਆਇਆ। ਜਿਸ ਨੂੰ ਦੋਸੀ ਕੁਲਜੀਤ ਸਿੰਘ ਚਲਾ ਰਿਹਾ ਸੀ, ਨੇ ਆਪਣਾ ਟਿੱਪਰ (ਟਰੱਕ) ਲਾਪ੍ਰਵਾਹੀ ਨਾਲ ਚਲਾ ਕੇ ਉਸ ਦੇ ਭਰਾ ਪ੍ਰੀਤਮ ਨੰਦਨ ਸ਼ਰਮਾ ਦੇ ਮੋਟਰਸਾਈਕਲ ਵਿਚ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-  ਸ਼ਰਾਰਤੀ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਮੁੱਖ ਲੋੜ : ਜਥੇਦਾਰ ਸ੍ਰੀ ਅਕਾਲ ਤਖ਼ਤ

ਦੂਜੇ ਪਾਸੇ ਏ.ਐੱਸ.ਆਈ ਤਿਲਕ ਰਾਜ ਨੇ ਦੱਸਿਆ ਕਿ ਚੰਦਰ ਸ਼ੇਖਰ ਦੇ ਬਿਆਨਾਂ ’ਤੇ ਟਿੱਪਰ ਚਾਲਕ ਕੁਲਜੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮੇਘੀਆ ਥਾਣਾ ਪੁਰਾਣਾ ਸ਼ਾਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News