ਅੰਮ੍ਰਿਤਸਰ ਦੀ ਅਵਤਾਰ ਐਵੀਨਿਊ ਕਾਲੋਨੀ ''ਤੇ ਚੱਲਿਆ ਨਿਗਮ ਦਾ ਡੰਡਾ, ਮਾਮਲਾ ਗਰਮਾਇਆ

Tuesday, Jun 28, 2022 - 11:49 PM (IST)

ਅੰਮ੍ਰਿਤਸਰ ਦੀ ਅਵਤਾਰ ਐਵੀਨਿਊ ਕਾਲੋਨੀ ''ਤੇ ਚੱਲਿਆ ਨਿਗਮ ਦਾ ਡੰਡਾ, ਮਾਮਲਾ ਗਰਮਾਇਆ

ਅੰਮ੍ਰਿਤਸਰ (ਹਰਮੀਤ, ਰਮਨ) : ਕੋਟ ਖਾਲਸਾ ਸਥਿਤ ਅਵਤਾਰ ਐਵੀਨਿਊ ਦੇ ਮਕਾਨਾਂ ਅਤੇ ਪਲਾਟਾਂ ’ਤੇ ਕੀਤੇ ਕਬਜ਼ਿਆਂ ਨੂੰ ਲੈ ਕੇ ਨਗਰ ਨਿਗਮ ਵੱਲੋਂ ਡਿੱਚ ਮਸ਼ੀਨਾਂ ਚਲਾ ਕੇ ਆਪਣੀ ਮਾਲਕੀ ਵਾਲਾ ਬੋਰਡ ਲਾਉਣ ਅਤੇ ਉਕਤ ਖੇਤਰ ਦੇ ਇਲਾਕਾ ਵਾਸੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਸਬੰਧੀ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤਜਿੰਦਰਪਾਲ ਸਿੰਘ ਬਮਰਾ ਦੀ ਅਗਵਾਈ ਹੇਠ ਅਵਤਾਰ ਐਵੀਨਿਊ ਕੋਟ ਖਾਲਸਾ ਦੇ ਵਸਨੀਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਪਿਆ ਗਿਆ।

ਇਹ ਵੀ ਪੜ੍ਹੋ : ਹਸਪਤਾਲ 'ਚ ਆਪ੍ਰੇਸ਼ਨ ਦੌਰਾਨ ਅਧਿਆਪਕਾ ਦੀ ਹੋਈ ਮੌਤ, ਪੁਲਸ ਨੇ 2 ਡਾਕਟਰ ਲਏ ਹਿਰਾਸਤ 'ਚ

PunjabKesari

ਗੱਲਬਾਤ ਕਰਦਿਆਂ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ 20 ਜੂਨ ਨੂੰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅਵਤਾਰ ਐਵੀਨਿਊ ਕੋਟ ਖਾਲਸਾ ਇਲਾਕੇ 'ਚ ਮਕਾਨਾਂ ਅਤੇ ਪਲਾਟਾਂ ਦੀਆਂ ਚਾਰਦੀਵਾਰੀਆਂ ਨੂੰ ਢਾਹ ਦਿੱਤਾ ਗਿਆ, ਜਦਕਿ ਸਾਰੇ ਨਿਵਾਸੀਆਂ ਕੋਲ ਮਕਾਨਾਂ ਅਤੇ ਪਲਾਟਾਂ ਦੀਆਂ ਪੱਕੀਆਂ ਰਜਿਸਟਰੀਆਂ ਤੇ ਇੰਤਕਾਲ ਹਨ ਅਤੇ ਕਈ ਲੋਕਾਂ ਨੇ ਬੈਕ ਲੋਨ ਵੀ ਲਏ ਹੋਏ ਹਨ। ਉਨ੍ਹਾਂ ਦੱਸਿਆ ਕਿ ਉਕਤ ਥਾਂ ਨੂੰ ਨਗਰ ਨਿਗਮ ਅੰਮ੍ਰਿਤਸਰ ਆਪਣੀ ਮਲਕੀਅਤ ਦੱਸ ਰਹੀ ਹੈ। ਇਹ 4.5 ਏਕੜ ਰਕਬਾ ਹੈ, ਜਿਸ ਵਿਚ 60-70 ਮਕਾਨ ਅਤੇ ਕੋਠੀਆਂ ਬਣੀਆਂ ਹੋਈਆਂ ਹਨ ਅਤੇ ਨਿਵਾਸੀਆ ਨੇ ਮਹਿੰਗੇ ਭਾਅ ਇਹ ਪਲਾਟ ਖਰੀਦ ਕੇ ਤਹਿਸੀਲਦਾਰਾਂ ਰਾਹੀਂ ਪੱਕੀਆਂ ਰਜਿਸਟਰੀਆਂ ਤੇ ਇੰਤਕਾਲ ਕਰਵਾਏ ਹੋਏ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੁਲਸ ਨੇ ਇਕ ਵਿਅਕਤੀ ਨੂੰ ਪਿਸਤੌਲ ਸਮੇਤ ਲਿਆ ਹਿਰਾਸਤ ’ਚ

PunjabKesari

ਉਨ੍ਹਾਂ ਦੱਸਿਆ ਕਿ ਜੇਕਰ ਕਾਗਜ਼ਾਂ 'ਚ ਇਹ ਇਲਾਕਾ ਗ੍ਰਾਮ ਪੰਚਾਇਤ ਦਰਸਾਇਆ ਜਾ ਰਿਹਾ ਹੈ ਤਾਂ ਸਮੂਹ ਇਲਾਕਾ ਵਾਸੀਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਰਸੂਖਦਾਰ ਲੋਕਾਂ ਨੇ ਇਸ ਗ੍ਰਾਮ ਪੰਚਾਇਤੀ ਜ਼ਮੀਨ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵੇਚ ਕੇ ਭੋਲੇ-ਭਾਲੇ ਲੋਕਾਂ ਕੋਲੋਂ ਕਰੋੜਾਂ ਰੁਪਏ ਹੜੱਪੇ ਹਨ, ਉਨ੍ਹਾਂ ਲੋਕਾਂ 'ਤੇ ਤੁਹਾਡੀ ਹਦਾਇਤ 'ਤੇ ਖਰਚੇ ਅਤੇ ਪਰਚੇ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੁਹੱਲਾ ਵਾਸੀਆਂ ਦੀ ‘ਆਪ’ ਸਰਕਾਰ ਅੱਗੇ ਅਪੀਲ ਹੈ ਕਿ ਜੇਕਰ ਸਰਕਾਰੀ ਕਾਗਜ਼ਾਂ 'ਚ ਕਿਸੇ ਤਰ੍ਹਾਂ ਦੀ ਗਲਤੀ ਹੈ ਤਾਂ ਉਸ ਨੂੰ ਸੋਧਿਆ ਜਾਵੇ ਤੇ ਨਿਵਾਸੀਆਂ ਨੂੰ ਉਨ੍ਹਾਂ ਦੇ ਮਾਲਕੀ ਹੱਕ ਦਿੱਤੇ ਜਾਣ, ਜਿਨ੍ਹਾਂ ਨੇ ਮਹਿੰਗੇ ਭਾਅ ਇਹ ਪਲਾਟ ਖਰੀਦ ਕੇ ਸਰਕਾਰੀ ਕਾਨੂੰਨਾਂ ਅਨੁਸਾਰ ਰਜਿਸਟਰੀਆਂ ਅਤੇ ਇੰਤਕਾਲ ਕਰਵਾਏ ਹੋਏ ਹਨ।

ਇਹ ਵੀ ਪੜ੍ਹੋ : ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ, ਦਰਜਨ ਤੋਂ ਵੱਧ ਦੀ ਹੋਈ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News