ਬੰਦ ਪਏ ਘਰ ’ਚੋਂ ਚੋਰਾਂ ਕੀਤਾ ਹੱਥ ਸਾਫ਼

07/17/2019 5:52:26 AM

ਕਾਹਨੂੰਵਾਨ, (ਸੁਨੀਲ)- ਸਥਾਨਕ ਕਸਬੇ ’ਚ ਬੀਤੇ ਦਿਨੀਂ ਚੋਰਾਂ ਨੇ ਇਕ ਬੰਦ ਪਏ ਘਰ ’ਚੋਂ ਚੋਰੀ ਕਰ ਲਈ। ਇਸ ਸਬੰਧੀ ਪੀਡ਼ਤ ਰਾਜਵਿੰਦਰ ਸਿੰਘ ਪੁੱਤਰ ਰਿਪੁਦਮਨ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਵਿਖੇ ਕਿਸੇ ਪ੍ਰਾਈਵੇਟ ਅਦਾਰੇ ’ਚ ਚੀਫ਼ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਹੈ ਅਤੇ ਉਹ ਪਿਛਲੀ 7 ਜੂਨ ਨੂੰ ਆਪਣੇ ਘਰ ਤੋਂ ਲੁਧਿਆਣਾ ਨੌਕਰੀ ਲਈ ਗਿਆ ਸੀ। ਇਸ ਦੌਰਾਨ ਘਰ ’ਚ ਕੋਈ ਵੀ ਨਾ ਹੋਣ ਕਾਰਣ ਘਰ ਨੂੰ ਤਾਲਾ ਲਾਇਆ ਹੋਇਆ ਸੀ। ਬੀਤੇ ਦਿਨ 15 ਜੁਲਾਈ ਨੂੰ ਜਦੋਂ ਉਹ ਪਰਤਿਆ ਤਾਂ ਉਸ ਨੇ ਦੇਖਿਆ ਕਿ ਘਰ ਅੰਦਰ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰ ਘਰ ਅੰਦਰੋਂ 2 ਕੀਮਤੀ ਐੱਲ. ਸੀ. ਡੀ. ਚੋਰੀ ਕਰ ਕੇ ਲੈ ਗਏ ਹਨ। ਘਰ ’ਚ ਲਾਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਖੰਘਾਲ ਕੇ ਦੇਖਿਆ ਕਿ 27–28 ਜੂਨ ਦੀ ਰਾਤ ਨੂੰ ਚੋਰ ਘਰ ਅੰਦਰ ਦਾਖਲ ਹੋਏ ਸਨ। ਇਸ ਸਬੰਧੀ ਸੀ. ਸੀ. ਟੀ. ਵੀ. ਫੁਟੇਜ ਦੀਆਂ ਤਸਵੀਰਾਂ ਅਤੇ ਲਿਖਤੀ ਸ਼ਿਕਾਇਤ ਥਾਣਾ ਕਾਹਨੂੰਵਾਨ ’ਚ ਦਰਜ ਕਰਵਾ ਦਿੱਤੀ ਗਈ ਹੈ।


Bharat Thapa

Content Editor

Related News