ਦਾਜ ’ਚ ਫੋਰਚੂਨਰ ਗੱਡੀ ਤੇ 20 ਲੱਖ ਰੁਪਏ ਦੀ ਮੰਗ ਕਰਨ ਵਾਲੇ ਪਤੀ, ਸੱਸ, ਸਹੁਰੇ ਦੇ ਖਿਲਾਫ ਮਾਮਲਾ ਦਰਜ

Thursday, Jul 02, 2026 - 04:58 PM (IST)

ਦਾਜ ’ਚ ਫੋਰਚੂਨਰ ਗੱਡੀ ਤੇ 20 ਲੱਖ ਰੁਪਏ ਦੀ ਮੰਗ ਕਰਨ ਵਾਲੇ ਪਤੀ, ਸੱਸ, ਸਹੁਰੇ ਦੇ ਖਿਲਾਫ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)-ਵਿਆਹੁਤਾ ਔਰਤ ਨੂੰ ਦਾਜ ਦੇ ਕਾਰਨ ਤੰਗ ਪ੍ਰੇਸ਼ਾਨ ਕਰਨ, ਦਾਜ ਵਿਚ ਫੋਰਚੂਨਰ ਗੱਡੀ ਅਤੇ 20 ਲੱਖ ਰੁਪਏ ਦੀ ਮੰਗ ਕਰਨ ਵਾਲੇ ਪਤੀ, ਸੱਸ, ਸਹੁਰੇ ਦੇ ਖਿਲਾਫ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਮਹਿੰਦਰ ਪਾਲ ਨੇ ਦੱਸਿਆ ਕਿ ਅਨਮੋਲਦੀਪ ਕੌਰ ਪੁੱਤਰੀ ਰਜਿੰਦਰ ਸਿੰਘ ਵਾਸੀ ਨਿਉ ਸੰਤ ਨਗਰ ਗੁਰਦਾਸਪੁਰ ਨੇ ਸ਼ਿਕਾਇਤ ਦਿੱਤੀ ਕਿ ਉਸ ਦਾ ਵਿਆਹ ਸਾਲ 2024 ਵਿਚ ਬਿਕਰਮਜੀਤ ਸਿੰਘ ਪੁੱਤਰ ਰੂੜ ਸਿੰਘ ਵਾਸੀ ਪੁਰਾਣਾ ਸ਼ਾਲਾ ਨਾਲ ਹੋਇਆ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਇਕ ਹੋਰ ਯਾਤਰੀ ਕੋਲੋਂ 70,66,400 ਰੁਪਏ ਦਾ ਸੋਨਾ ਜ਼ਬਤ

ਵਿਆਹ ਤੋਂ ਬਾਅਦ ਉਸ ਦਾ ਪਤੀ ਬਿਕਰਮਜੀਤ ਸਿੰਘ, ਸੱਸ ਰਾਜਵੰਤ ਕੌਰ, ਸਹੁਰਾ ਰੂੜ ਸਿੰਘ ਦਾਜ ਦੀ ਖਾਤਰ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਦਾਜ ਵਿਚ ਫੋਰਚੂਨਰ ਗੱਡੀ ਅਤੇ 20 ਲੱਖ ਰੁਪਏ ਦੀ ਮੰਗ ਕਰਦੇ ਸਨ। ਉਸ ਦੇ ਮਾਪਿਆਂ ਵੱਲੋਂ ਦਿੱਤਾ ਇਸਤਰੀ ਧੰਨ ਦੋਸ਼ੀਆਂ ਨੇ ਆਪਣੀ ਵਰਤੋਂ ਵਿਚ ਲਿਆ ਕੇ ਖੁਰਦ ਬੁਰਦ ਕਰ ਦਿੱਤਾ ਹੈ। ਇਸ ਸਬੰਧੀ ਉੱਚ ਪੁਲਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਬਿਕਰਮਜੀਤ ਸਿੰਘ, ਰੂੜ ਸਿੰਘ ਤੇ ਰਾਜਵੰਤ ਕੌਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਡਾਕ ਘਰਾਂ 'ਚ ਐਤਵਾਰ ਤੇ ਸਰਕਾਰੀ ਛੁੱਟੀਆਂ ਰੱਦ, ਜਾਣੋ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News