ਯੂ.ਕੇ. ਭੇਜਣ ਦੇ ਨਾਂ ''ਤੇ ਮਾਰੀ 41 ਲੱਖ 50 ਹਜ਼ਾਰ ਦੀ ਠੱਗੀ, ਤਿੰਨ ਖਿਲਾਫ ਮਾਮਲਾ ਦਰਜ
Friday, Jun 19, 2026 - 12:16 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਥਾਣਾ ਦੌਰਾਂਗਲਾ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 41 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਕਾਰਵਾਈ ਉਪ ਕਪਤਾਨ ਪੁਲਸ, ਸਥਾਨਕ ਗੁਰਦਾਸਪੁਰ ਵੱਲੋਂ ਕੀਤੀ ਗਈ।
ਇਹ ਵੀ ਪੜ੍ਹੋ-ਨਿਊਯਾਰਕ ਘੁੰਮਣ ਗਏ ਪਠਾਨਕੋਟ ਦੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਮਾਪਿਆਂ ਦੇ ਸਾਹਮਣੇ ਮੁੰਡੇ ਦੀ ਮੌਤ
ਪੁਲਸ ਦੇ ਜਾਂਚ ਅਧਿਕਾਰੀ ਗੁਰਨਾਮ ਸਿੰਘ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਮਲਜੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਸੁਲਤਾਨੀ ਦੇ ਲੜਕੇ ਰੁਪਿੰਦਰਜੀਤ ਸਿੰਘ ਅਤੇ ਭਤੀਜੇ ਕਰਨਜੀਤ ਸਿੰਘ ਨੂੰ ਵਿਦੇਸ਼ ਯੂ.ਕੇ. ਗਲਤ ਢੰਗ ਨਾਲ ਭੇਜਣ ਕਰੀਬ 41 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਪਵੇਗਾ ਮੀਂਹ, ਜਾਣੋ ਮੌਸਮ ਨਾਲ ਜੁੜੀ ਵੱਡੀ ਅਪਡੇਟ
ਜਿਸ ਤੋਂ ਉਪਰੰਤ ਪੁਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਮੁਦਾਈ ਦੇ ਬਿਆਨਾਂ ਦੇ ਅਧਾਰ 'ਤੇ ਪ੍ਰੀਤਮ ਸਿੰਘ, ਅਮਨਦੀਪ ਸਿੰਘ ਵਾਸੀਆਂਨ ਬਾਲਾ ਪਿੰਡੀ ਅਤੇ ਤਲਵਿੰਦਰ ਸਿੰਘ ਵਾਸੀ ਚੱਕਰਾਜਾ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
