ਡਿਊਟੀ ਖ਼ਤਮ ਕਰ ਕੇ ਘਰ ਪਰਤ ਰਹੇ ਮੁਲਾਜ਼ਮ ਨੂੰ ਗਲੀ ’ਚ ਰੋਕ ਕੇ ਕੀਤਾ ਵਾਰ, ਮਾਮਲਾ ਦਰਜ

Monday, Jun 29, 2026 - 12:00 PM (IST)

ਡਿਊਟੀ ਖ਼ਤਮ ਕਰ ਕੇ ਘਰ ਪਰਤ ਰਹੇ ਮੁਲਾਜ਼ਮ ਨੂੰ ਗਲੀ ’ਚ ਰੋਕ ਕੇ ਕੀਤਾ ਵਾਰ, ਮਾਮਲਾ ਦਰਜ

ਗੁਰਦਾਸਪੁਰ (ਵਿਨੋਦ) : ਪੰਜਾਬ ਹੋਮਗਾਰਡ ਦੇ ਮੁਲਾਜ਼ਮ ’ਤੇ ਦਸਤੀ ਬੇਸਬਾਲ ਨਾਲ ਵਾਰ ਕਰਨ ਅਤੇ ਧਮਕੀਆਂ ਦੇਣ ਵਾਲੇ ਇਕ ਨੌਜਵਾਨ ਦੇ ਖ਼ਿਲਾਫ਼ ਪੁਰਾਣਾ ਸ਼ਾਲਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਹਾਦਰ ਸ਼ਾਲਾ ਨੇ ਬਿਆਨ ਦਿੱਤਾ ਕਿ ਉਹ ਮਹਿਕਮਾ ਪੰਜਾਬ ਹੋਮਗਾਰਡ ’ਚ ਨੌਕਰੀ ਕਰਦਾ ਹੈ।

ਬੀਤੇ ਦਿਨੀਂ ਉਹ ਆਪਣੀ ਡਿਊਟੀ ਕਰਕੇ ਗੁਰਦਾਸਪੁਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਆਪਣੇ ਘਰ ਦੇ ਨਜ਼ਦੀਕ ਗਲੀ ’ਚ ਪਹੁੰਚਿਆ ਤਾਂ ਮੁਲਜ਼ਮ ਸੰਨੀ ਪੁੱਤਰ ਬਚਨ ਸਿੰਘ ਵਾਸੀ ਬਹਾਦਰ ਨੇ ਉਸ ਨੂੰ ਰੋਕ ਕੇ ਦਸਤੀ ਬੇਸਬਾਲ ਨਾਲ ਵਾਰ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਭੱਜ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਸਵੀਰ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਸੰਨੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Shivani Bassan

Content Editor

Related News