ਜਰਮਨ ਭੇਜਣ ਦੇ ਨਾਂ ''ਤੇ ਮਾਰੀ ਲੱਖਾਂ ਰੁਪਏ ਦੀ ਠੱਗੀ, ਦੋ ਔਰਤਾਂ ਸਮੇਤ ਇਕ ਵਿਅਕਤੀ ''ਤੇ ਮਾਮਲਾ ਦਰਜ

Sunday, Jun 21, 2026 - 11:26 AM (IST)

ਜਰਮਨ ਭੇਜਣ ਦੇ ਨਾਂ ''ਤੇ ਮਾਰੀ ਲੱਖਾਂ ਰੁਪਏ ਦੀ ਠੱਗੀ, ਦੋ ਔਰਤਾਂ ਸਮੇਤ ਇਕ ਵਿਅਕਤੀ ''ਤੇ ਮਾਮਲਾ ਦਰਜ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਂਗਲਾ ਵਿਖੇ ਇੱਕ ਨੌਜਵਾਨ ਨੂੰ ਜਰਮਨ ਭੇਜਣ ਦੇ ਨਾਂ ਤੇ ਦੋ ਔਰਤਾਂ ਸਮੇਤ ਇੱਕ ਵਿਅਕਤੀ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਤਹਿਤ ਪੁਲਸ ਵੱਲੋਂ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।

ਇਹ ਵੀ ਪੜ੍ਹੋ- ਗਮੀ 'ਚ ਬਦਲੀ ਖੁਸ਼ੀ, ਜਨਮਦਿਨ ਤੋਂ ਇਕ ਦਿਨ ਪਹਿਲਾਂ ਮੌਤ, ਆਪਣੇ ਹੀ ਟਰੈਕਟਰ ਹੇਠ ਆਇਆ ਨੌਜਵਾਨ

ਪੁਲਸ ਦੇ ਜਾਂਚ ਅਧਿਕਾਰੀ ਲੇਖ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤਕਰਤਾ ਕੋਮਲ ਪਤਨੀ ਸਰਦੂਲ ਸਿੰਘ ਵਾਸੀ ਗੰਜਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਕਿ ਮੁਲਜ਼ਮਾਂ ਨੇ ਉਸ ਦੇ ਬੇਟੇ ਅੰਮ੍ਰਿਤ ਸਿੰਘ ਨੂੰ ਵਿਦੇਸ਼ ਭੇਜਣ ਲਈ 10,00,033.04 ਰੁਪਏ ਲੈ ਲਏ ਸਨ। ਜਾਂਚ ਉਪਰੰਤ ਡੀਐੱਸਪੀ ਗੁਰਦਾਸਪੁਰ ਦੀ ਕਾਨੂੰਨੀ ਮਨਜ਼ੂਰੀ ਤੋਂ ਬਾਅਦ ਐੱਸਐੱਸਪੀ ਗੁਰਦਾਸਪੁਰ ਦੇ ਹੁਕਮਾਂ 'ਤੇ ਮਾਮਲਾ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਰਾਜ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਵਿਜੇਪੁਰ, ਜੰਮੂ, ਸਰਨਜੀਤ ਕੌਰ ਅਤੇ ਸੰਦੀਪ ਕੌਰ ਵਾਸੀ ਦੋਸਤਪੁਰ, ਥਾਣਾ ਕਲਾਨੋਰ ਵਜੋਂ ਹੋਈ ਹੈ।ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਹਨੇਰੀ-ਤੂਫਾਨ ਦਾ ਯੈਲੋ ਅਲਰਟ, ਕਈ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਦੀ ਸੰਭਾਵਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News