ਕੁੜੀ ਦਾ ਮੋਬਾਈਲ ਅਤੇ ਪਰਸ ਖੋਹ ਕੇ ਫਰਾਰ ਹੋਣ ਵਾਲੇ 3 ਨੌਜਵਾਨਾਂ ਵਿਰੁੱਧ ਕੇਸ ਦਰਜ

Friday, Aug 23, 2024 - 02:48 PM (IST)

ਕੁੜੀ ਦਾ ਮੋਬਾਈਲ ਅਤੇ ਪਰਸ ਖੋਹ ਕੇ ਫਰਾਰ ਹੋਣ ਵਾਲੇ 3 ਨੌਜਵਾਨਾਂ ਵਿਰੁੱਧ ਕੇਸ ਦਰਜ

ਬਟਾਲਾ(ਸਾਹਿਲ, ਯੋਗੀ)- ਕੁੜੀ ਦਾ ਮੋਬਾਈਲ ਅਤੇ ਪਰਸ ਖੋਹ ਕੇ ਫਰਾਰ ਹੋਣ ਵਾਲੇ 3 ਨੌਜਵਾਨਾਂ ਖਿਲਾਫ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਰਕਸ਼ਾ ਦੇਵੀ ਪਤਨੀ ਜਤਿੰਦਰ ਕੁਮਾਰ ਵਾਸੀ ਭਰੋਲਾ ਕਲਾਂ, ਡਿਵੀਜ਼ਨ ਨੰ.2 ਪਠਾਨਕੋਟ ਹਾਲ ਵਾਸੀ ਅਜਨਾਲਾ ਰੋਡ, ਸਾਹਮਣੇ ਐੱਚ.ਡੀ.ਐੱਫ.ਸੀ ਬੈਂਕ, ਫਤਿਹਗੜ੍ਹ ਚੂੜੀਆਂ ਨੇ ਲਿਖਵਾਇਆ ਹੈ ਕਿ ਉਹ ਅੰਨਾਪੁਰਨਾ ਫਾਈਨਾਂਸ ਕੰਪਨੀ, ਨਿਊ ਬੱਸ ਸਟੈਂਡ ਫਤਿਹਗੜ੍ਹ ਚੂੜੀਆਂ ਨੇੜੇ ਨੌਕਰੀ ਕਰਦੀ ਹੈ। 

ਇਹ ਵੀ ਪੜ੍ਹੋ- ਐਕਸ਼ਨ 'ਚ ਪੰਜਾਬ ਪੁਲਸ, ਕਰ 'ਤਾ ਐਨਕਾਊਂਟਰ

ਬੀਤੇ ਕੱਲ੍ਹ ਆਪਣੀ ਸਕੂਟਰੀ ਦੀ ਮੁਰੰਮਤ ਕਰਵਾਉਣ ਲਈ ਸੰਗਤਪੁਰਾ ਰੋਡ ’ਤੇ ਸਕੂਟਰੀ ਉੱਪਰ ਸਵਾਰ ਹੋ ਕੇ ਜਾ ਰਹੀ ਸੀ ਕਿ ਬਾਅਦ ਦੁਪਹਿਰ ਸਾਢੇ 3 ਵਜੇ ਦੇ ਕਰੀਬ ਜਦੋਂ ਢੀਂਡਸਾ ਹਸਪਤਾਲ ਕੋਲ ਪਹੁੰਚੀ ਤਾਂ ਇਕ ਸੀ.ਟੀ ਹੰਡਰਡ ਮੋਟਰਸਾਈਕਲ ’ਤੇ ਸਵਾਰ ਹੋ ਕੇ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਅਤੇ ਉਸਦੇ  ਹੱਥ ਵਿਚ ਫੜਿਆ ਮੋਬਾਈਲ ਫੋਨ ਮਾਰਕਾ ਰੈੱਡਮੀ ਨਾੱਟ -7 ਖੋਹ ਲਿਆ ਅਤੇ ਸਕੂਟਰੀ ਵਿਚੋਂ ਪਰਸ ਕੱਢ ਕੇ ਅੰਮ੍ਰਿਤਸਰ ਵੱਲ ਨੂੰ ਫਰਾਰ ਹੋ ਗਏ, ਜਿਸ ਵਿਚ 500 ਰੁਪਏ ਨਕਦੀ, ਆਧਾਰ ਕਾਰਡ ਸੀ। ਉਕਤ ਬਿਆਨਕਰਤਾ ਕੁੜੀ ਮੁਤਾਬਕ ਉਹ ਆਪਣੇ ਤੌਰ ’ਤੇ ਨੌਜਵਾਨਾਂ ਦੀ ਤਲਾਸ਼ ਕਰਦੀ ਰਹੀ, ਜਿਸ ’ਤੇ ਹੁਣ ਉਸਨੂੰ ਪਤਾ ਚੱਲਿਆ ਹੈ ਕਿ ਉਸ ਕੋਲੋਂ ਪਰਸ ਤੇ ਮੋਬਾਈਲ ਫੋਨ ਆਕਾਸ਼ ਸਿੰਘ ਵਾਸੀ ਪਿੰਡ ਝੰਡੇਰ, ਗੁਰਨੂਰ ਸਿੰਘ ਤੇ ਜਤਿੰਦਰ ਸਿੰਘ ਦੋਵੇਂ ਵਾਸੀ ਪਿੰਡ ਕੋਟਲਾ ਗੁੱਜਰਾਂ ਨੇ ਖੋਹੇ ਹਨ। ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਏ.ਐੱਸ.ਆਈ ਅਮਰੀਕ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਉਕਤ ਤਿੰਨਾਂ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਸਪਾ ਸੈਂਟਰ ’ਚ ਜਿਸਮ ਫਿਰੋਸ਼ੀ ਦਾ ਧੰਦਾ ਬੇਪਰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News