ਠੱਗੀ ਕਰਨ ਵਾਲੇ 2 ਭਰਾਵਾਂ ਵਿਰੁੱਧ ਕੇਸ ਦਰਜ

09/16/2019 1:51:49 AM

ਧਾਰੀਵਾਲ, (ਜਵਾਹਰ, ਖੋਸਲਾ, ਬਲਬੀਰ)- ਠੇਕੇ ਦਿਵਾਉਣ ਅਤੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਵਾਲੇ ਦੋ ਭਰਾਵਾਂ ਵਿਰੁੱਧ ਧਾਰੀਵਾਲ ਪੁਲਸ ਨੇ ਧਾਰਾ-420, 120 ਬੀ ਅਧੀਨ ਕੇਸ ਦਰਜ ਕੀਤਾ ਹੈ। ਇਕ ਵਿਅਕਤੀ ਤਿਲਕ ਰਾਜ ਪੁੱਤਰ ਪ੍ਰਕਾਸ਼ ਚੰਦ ਵਾਸੀ ਡਡਵਾਂ ਰੋਡ ਧਾਰੀਵਾਲ ਨੇ 21 ਮਈ 2019 ਨੂੰ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੁਲਦੀਪ ਰਾਜ ਅਤੇ ਕੁਲਵਿੰਦਰ ਮਸੀਹ ਪੁੱਤਰ ਈਮੈਨੁਅਲ ਮਸੀਹ ਵਾਸੀ ਡਡਵਾਂ ਨੇ ਉਸ ਨੂੰ ਹਿਮਾਚਲ ਪ੍ਰਦੇਸ਼, ਜੰਮੂ ਕਸਮੀਰ ਅਤੇ ਪੰਜਾਬ ’ਚ ਠੇਕੇ ਦਿਵਾਉਣ ਲਈ 3 ਲੱਖ 29 ਹਜ਼ਾਰ ਰੁਪਏ ਲਏ ਸਨ ਪਰ ਮੁਲਜ਼ਮ ਨਾ ਤਾਂ ਠੇਕੇ ਦਿਵਾ ਸਕੇ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ। ਇਸ ਤਰ੍ਹਾਂ ਇਕ ਹੋਰ ਵਿਅਕਤੀ ਰਾਜੇਸ਼ ਕੁਮਾਰ ਪੁੱਤਰ ਧਰਮਪਾਲ ਵਾਸੀ ਧਾਰੀਵਾਲ ਨੇ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਮੁਲਜ਼ਮ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 70 ਹਜ਼ਾਰ ਰੁਪਏ ਲਏ ਸਨ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਸਬੰਧੀ ਮਾਮਲੇ ਦੀ ਜਾਂਚ ਦਾ ਕੰਮ ਡੀ. ਐੱਸ. ਪੀ. ਰਾਜੇਸ਼ ਕੱਕਡ਼ ਨੂੰ ਸੌਂਪਿਆ ਗਿਆ ਅਤੇ ਜਾਂਚ ਰਿਪੋਰਟ ਦੇ ਆਧਾਰ ’ਤੇ ਧਾਰੀਵਾਲ ਪੁਲਸ ਨੇ 2 ਭਰਾਵਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News