ਕਾਰ ਅਤੇ ਘੋੜਾਗੱਡੀ ਵਿਚਾਲੇ ਹੋਈ ਭਿਆਨਕ ਟੱਕਰ, ਵਿਅਕਤੀ ਅਤੇ ਘੋੜਾ ਗੰਭੀਰ ਜ਼ਖ਼ਮੀ

Friday, Feb 24, 2023 - 12:55 PM (IST)

ਕਾਰ ਅਤੇ ਘੋੜਾਗੱਡੀ ਵਿਚਾਲੇ ਹੋਈ ਭਿਆਨਕ ਟੱਕਰ, ਵਿਅਕਤੀ ਅਤੇ ਘੋੜਾ ਗੰਭੀਰ ਜ਼ਖ਼ਮੀ

ਸੁਜਾਨਪੁਰ (ਜੋਤੀ)- ਬੀਤੀ ਦੇਰ ਰਾਤ ਸੁਜਾਨਪੁਰ-ਪਠਾਨਕੋਟ ਮਾਰਗ ’ਤੇ ਅਚਾਨਕ ਇਕ ਕਾਰ ਤੇ ਘੋੜਾਗੱਡੀ ਦੀ ਟੱਕਰ ’ਚ ਇਕ ਵਿਅਕਤੀ ਅਤੇ ਘੋੜਾ ਗੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਸਮੇਂ ਘੋੜਾਗੱਡੀ ਚਾਲਕ ਪਠਾਨਕੋਟ ਤੋਂ ਸੁਜਾਨਪੁਰ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਜ਼ਿਆਦਾ ਹਨੇਰਾ ਹੋਣ ਕਾਰਨ ਪਿਛੇ ਤੋਂ ਆ ਰਹੀ ਕਾਰ ਨੇ ਘੋੜਾਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਘੋੜਾਗੱਡੀ ਚਾਲਕ ਤੇ ਘੋੜਾ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- ਡਿਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਗੁਰਦਾਸਪੁਰ ਲਗਾਇਆ ਰੇਲ ਰੋਕੋ ਧਰਨਾ ਸਮਾਪਤ

ਇਸ ਦੌਰਾਨ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਪਠਾਨਕੋਟ ’ਚ ਦਾਖ਼ਲ ਕਰਵਾਇਆ ਗਿਆ। ਜਦਕਿ ਘੋੜੇ ਦਾ ਇਲਾਜ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ ਹੈ ਪਰ ਘੋੜਾਗੱਡੀ ਚਾਲਕ ਦੀ ਪਹਿਚਾਣ ਨਹੀਂ ਹੋ ਸਕੀ। ਜਦਕਿ ਕਾਰ ਚਾਲਕ ਦੀ ਪਹਿਚਾਣ ਵਿਸ਼ਵਜੀਤ ਪੁੱਤਰ ਅਜੇ ਸਿੰਘ ਵਾਸੀ ਬਟਾਲਾ ਨਜ਼ਦੀਕ ਕੰਦ ਸਾਹਿਬ ਵਜੋਂ ਹੋਈ। ਪੁਲਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਅਜਨਾਲਾ ਵਿਖੇ 'ਵਾਰਿਸ ਪੰਜਾਬ ਦੇ' ਜਥੇਬੰਦੀ ਅਤੇ ਪੁਲਸ ਵਿਚਾਲੇ ਹੋਈ ਖ਼ੂਨੀ ਝੜਪ, ਮਾਹੌਲ ਤਣਾਅਪੂਰਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News