ਪੰਜਾਬੀਆਂ ਨੂੰ 'ਬੇਵਕੂਫ਼' ਕਹਿਣ ਮਗਰੋਂ ਮੰਤਰੀ ਨਿੱਝਰ ਨੇ ਮੰਗੀ ਮੁਆਫ਼ੀ, ਲੋਕਾਂ 'ਚ ਰੋਸ ਬਰਕਰਾਰ
Thursday, Dec 01, 2022 - 11:22 AM (IST)

ਅੰਮ੍ਰਿਤਸਰ (ਰਮਨ)- ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬੀਆਂ ਵਿਰੁੱਧ ਵਿਵਾਦਤ ਬਿਆਨ ਦੇ ਕੇ ਜਿੱਥੇ ਇਕ ਵਾਰ ਸਿਆਸਤ ਭੜਕਾ ਦਿੱਤੀ, ਉੱਥੇ ਉਨ੍ਹਾਂ ਨੇ ਬਾਅਦ ’ਚ ਮੁਆਫ਼ੀ ਵੀ ਮੰਗ ਲਈ ਗਈ ਹੈ। ਗੱਲਬਾਤ ਕਰਦਿਆਂ ਮੰਤਰੀ ਡਾ. ਨਿੱਝਰ ਨੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਕਿਸਾਨਾਂ ਨੂੰ ਆਰਾਮਪ੍ਰਸਤੀ ਦੀ ਆਦਤ ਪੈ ਗਈ ਹੈ ਅਤੇ ਪੰਜਾਬੀਆਂ ਤੋਂ ਵੱਡੀ ਬੇਵਕੂਫ ਕੋਈ ਕੌਮ ਨਹੀਂ ਹੈ। ਕਿਸਾਨ ਬਿਜਲੀ ਛੱਡ ਕੇ ਘਰ ਬੈਠ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਬਿਜਲੀ ਮੁਫ਼ਤ ਮਿਲਦੀ ਹੈ, ਜਿਸ ਦੇ ਬਾਵਜੂਦ ਵੀ ਕਿਸਾਨ ਆਏ ਦਿਨ ਸਰਕਾਰ ਖਿਲਾਫ਼ ਧਰਨੇ ਦੇ ਰਹੇ ਹਨ।
ਇਹ ਵੀ ਪੜ੍ਹੋ- ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ ਦੀ ਜ਼ਮਾਨਤ ਪਟੀਸ਼ਨ ਰੱਦ
ਡਾ. ਨਿੱਝਰ ਵਲੋਂ ਦਿੱਤੇ ਗਏ ਇਸ ਵਿਵਾਦਤ ਬਿਆਨ ਨਾਲ ਜਿੱਥੇ ਪੰਜਾਬੀਆਂ ਨੂੰ ਭਾਰੀ ਠੇਸ ਪੁੱਜੀ, ਉੱਥੇ ਉਨ੍ਹਾਂ ਨੇ ਬਾਅਦ ’ਚ ਮੁਆਫ਼ੀ ਵੀ ਮੰਗ ਲਈ ਪਰ ਕਈ ਪੰਜਾਬੀਆਂ ’ਚ ਅਜੇ ਵੀ ਇਸ ਬਿਆਨ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਹੈ। ਦੂਸਰੇ ਪਾਸੇ ਕੈਬਨਿਟ ਮੰਤਰੀ ਡਾ. ਨਿੱਝਰ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ।