ਬਿਜਨਸ ਇੰਸਟਾਗ੍ਰਾਂਮ ਅਕਾਊਂਟ ਹੈਗ ਕਰਕੇ ਗਲਤ ਸਟੋਰੀਆਂ ਤੇ ਮੈਜਿਸ ਪਾਉਣ ਵਾਲੇ 3 ਦੋਸ਼ੀਆਂ ਖ਼ਿਲਾਫ਼ ਕੇਸ ਦਰਜ
Friday, May 27, 2022 - 11:59 AM (IST)

ਬਹਿਰਾਮਪੁਰ (ਗੋਰਾਇਆ) - ਥਾਣਾ ਬਹਿਰਾਮਪੁਰ ਪੁਲਸ ਨੇ ਇਕ ਵਿਅਕਤੀ ਦਾ ਬਿਜਨਸ ਇੰਸਟਾਗ੍ਰਾਂਮ ਅਕਾਊਂਟ ਹੈਗ ਕਰਕੇ ਗਲਤ ਸਟੋਰੀਆਂ ਅਤੇ ਗਲਤ ਮੈਜਿਸ ਪਾਉਣ ਵਾਲੇ ਤਿੰਨ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੇ ਦੋਸ਼ੀ ਅਜੇ ਫ਼ਰਾਰ ਹਨ। ਇੰਸਪੈਕਟਰ ਕੁਲਜਿੰਦਰ ਸਿੰਘ ਇੰਚਾਰਜ਼ ਈ.ਓ ਵਿੰਗ ਗੁਰਦਾਸਪੁਰ ਨੇ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਖੁਦਾਦਪੁਰ ਨੇ 8-3-22ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਵਰਲਡ ਵੀਜਾ ਹੱਬ ਇੰਮੀਗ੍ਰੇਸ਼ਨ ਦਾ ਦਫ਼ਤਰ ਬਣਾਇਆ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼
ਆਪਣੇ ਬਿਜਨਸ ਲਈ ਇੰਸਟਾਗ੍ਰਾਂਮ ਅਕਾਊਂਟ ਆਪਣੇ ਮੋਬਾਇਲ ’ਤੇ ਬਣਾਇਆ ਹੋਇਆ ਹੈ। ਇਸ ਦੌਰਾਨ ਕੁਝ ਨੌਜਵਾਨਾਂ ਨੇ ਉਸ ਦਾ ਬਿਜਨਸ ਇੰਸਟਾਗ੍ਰਾਂਮ ਅਕਾਊਂਟ ਹੈਗ ਕਰਕੇ ਗ਼ਲਤ ਸਟੋਰੀਆਂ ਅਤੇ ਗ਼ਲਤ ਮੈਜਿਸ ਪਾਏ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਇੰਚਾਰਜ ਸਾਇਬਰ ਸੈੱਲ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਦੋਸ਼ੀਆਂ ਅਮਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ, ਜੋਬਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ, ਹਰਦੀਪ ਸਿੰਘ ਪੁੱਤਰ ਸਾਵਨ ਸਿੰਘ ਵਾਸੀਆਨ ਖੁਦਾਦਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਜਾਂਚ ’ਚ ਪਾਇਆ ਗਿਆ ਕਿ ਇਨ੍ਹਾਂ ਤਿੰਨਾਂ ਨੇ ਸੰਦੀਪ ਸਿੰਘ ਦਾ ਇੰਸਟਾਗ੍ਰਾਂਮ ਅਕਾਊਂਟ ਹੈਗ ਕਰਕੇ ਗਲਤ ਸਟੋਰੀਆਂ ਅਤੇ ਗਲਤ ਮੈਜਿਸ ਪਾਏ ਹਨ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ