ਬੇਰਹਿਮੀ ਦੀ ਹੱਦ ਪਾਰ: ਖੇਤ ''ਚ ਵੜ੍ਹ ਗਈ ਮੱਝ ਤਾਂ ਕਿਸਾਨ ਨੇ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਘਸੀਟਿਆ

Saturday, Jul 06, 2024 - 03:08 PM (IST)

ਬੇਰਹਿਮੀ ਦੀ ਹੱਦ ਪਾਰ: ਖੇਤ ''ਚ ਵੜ੍ਹ ਗਈ ਮੱਝ ਤਾਂ ਕਿਸਾਨ ਨੇ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਘਸੀਟਿਆ

ਭਿੱਖੀਵਿੰਡ- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਭਰਾ ਵਿੱਚ ਇੱਕ ਪਸ਼ੂ ਨਾਲ ਬੇਰਹਿਮੀ ਦੀ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਮਾਮਲਾ ਇਹ ਹੈ ਕਿ ਜਦੋਂ ਮੱਝ ਖੇਤ 'ਚ ਵੜ ਗਈ ਤਾਂ ਗੁੱਸੇ 'ਚ ਆਏ ਕਿਸਾਨ ਨੇ ਉਸ ਨੂੰ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਖਿੱਚ ਲਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕਿਸਾਨ ਗੁਰਲਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇਨੋਵਾ ਗੱਡੀ ਦੀ ਲਪੇਟ 'ਚ ਆਉਣ ਨਾਲ ਦੋ ਨੌਜਵਾਨਾਂ ਦੀ ਮੌਤ

ਦੱਸ ਦੇਈਏ ਕਿ ਕਿਸਾਨ ਮੱਝਾਂ ਨੂੰ ਟਰੈਕਟਰ ਨਾਲ ਬੰਨ੍ਹ ਕੇ ਖਿੱਚਦਾ ਰਿਹਾ । ਲੋਕਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਬਹਿਸ ਕਰਦਾ ਰਿਹਾ। ਸਥਾਨਕ ਲੋਕਾਂ ਨੇ ਦੱਸਿਆ ਕਿ ਮੱਝ ਦੀ ਗਲਤੀ ਇਹ ਸੀ ਕਿ ਉਹ ਆਪਣੇ ਮਾਲਕ ਦੇ ਖੇਤ ਦੀ ਬਜਾਏ ਨਾਲ ਲੱਗਦੇ ਖੇਤ ਵਿੱਚ ਚਲੀ ਗਈ। ਮੱਝ ਦੇ ਮਾਲਕ ਨੇ ਪੁਲਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਪਰ ਫਿਰ ਵਾਪਸ ਲੈ ਲਈ। ਇੱਕ ਸਮਾਜ ਸੇਵੀ ਨੇ ਕਿਸਾਨ ਖ਼ਿਲਾਫ਼ ਪਸ਼ੂ ਐਕਟ ਤਹਿਤ ਕੇਸ ਦਰਜ ਕਰਵਾਇਆ ਹੈ।

ਇਹ ਵੀ ਪੜ੍ਹੋ-  ਇੱਟਾਂ ਮਾਰ-ਮਾਰ ਮੌਤ ਦੇ ਘਾਟ ਉਤਾਰੇ ਗਏ ਨੌਜਵਾਨ ਦੇ ਕਤਲ ਮਾਮਲੇ ’ਚ ਨਵਾਂ ਮੋੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News