ਸਰਹੱਦ ਪਾਰ ਕਰਨ ਦੀ ਤਾਂਘ ''ਚ ਬੀ. ਐੱਸ. ਐੱਫ. ਵਲੋਂ ਨੌਜਵਾਨ ਗ੍ਰਿਫਤਾਰ

09/18/2019 6:16:31 PM

ਖਾਲੜਾ, ਭਿੱਖੀਵਿੰਡ (ਰਾਜੀਵ,ਬੱਬੂ) : ਬਾਰਡਰ ਸਕਿਓਰਿਟੀ ਫੋਰਸ ਵਲੋਂ ਬੀ. ਓ. ਪੀ. ਡੱਲ ਵਿਖੇ 16-17 ਸਤੰਬਰ ਦੀ ਦਰਮਿਆਨੀ ਰਾਤ ਨੂੰ ਦਿੱਤੇ ਜਾ ਰਹੇ ਮੁਸ਼ਤੈਦੀ ਪਹਿਰੇ ਦੀ ਬਦੌਲਤ ਬਾਰਡਰ ਪਾਰ ਕਰਨ ਦੀ ਤਾਂਘ ਵਿਚ ਇਕ ਨੌਜਵਾਨ ਨੂੰ ਦਬੋਚ ਲਿਆ ਗਿਆ। ਇਸ ਸਬੰਧੀ ਬਾਰਡਰ ਸਕਿਓਰਿਟੀ ਫੋਰਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਕਾਂਸਟੇਬਲ ਪਰਮਾਨਿਕ ਅਤੇ ਏ. ਐਸ. ਆਈ. ਚੰਦਰਰਿਕਾ ਰਾਏ ਕੰਡਿਆਲੀ ਤਾਰ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਰਾਤ 11 ਵਜੇ ਦੇ ਲਗਭਗ ਇਕ ਨੌਜਵਾਨ ਕੱਚੇ ਪਹਿ 'ਤੇ ਆ ਕੇ ਬਾਰਡਰ ਕਰਾਸ ਕਰਨ ਦੀ ਕੋਸ਼ਿਸ਼ ਕਰਨ ਲੱਗਾ, ਪ੍ਰੰਤੂ ਜਦੋਂ ਉਹ ਪਿਲਰ ਨੰ. 136/18 ਨਜ਼ਦੀਕ ਪੁੱਜਾ ਤਾਂ ਇਨ੍ਹਾਂ ਉਕਤ ਸਕਿਓਰਿਟੀ ਮੁਲਾਜ਼ਮਾਂ ਨੇ ਉਸ ਨੂੰ ਲਲਕਾਰਦਿਆਂ ਗ੍ਰਿਫਤਾਰ ਕਰ ਲਿਆ। 

ਇਸ ਦੌਰਾਨ ਜਦੋਂ ਉਸ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਸ ਨੇ ਆਪਣਾ ਨਾਂ ਅਤੇ ਪਤਾ ਓਮ ਬਾਬੂ ਓਮ ਪੁੱਤਰ ਬਾਲਾਰਾਮ ਓਮ ਪਿੰਡ ਟਿੰਗਾਬਾਨੀ ਜ਼ਿਲਾ ਹੌਸੰਗਾਬਾਦ (ਐੱਮ. ਪੀ) ਦੱਸਿਆ। ਉਕਤ ਪਾਸੋਂ ਇਕ ਮਾਚਿਸ ਅਤੇ ਬੀੜੀਆਂ ਦਾ ਬੰਡਲ ਬਰਾਮਦ ਹੋਇਆ ਅਤੇ ਉਹ ਕੋਈ ਡਰੱਗ ਲੈਣ ਦਾ ਆਦੀ ਲੱਗ ਰਿਹਾ ਸੀ। ਬੀ. ਐੱਸ. ਐਫ . ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News