ਸ਼ੱਕੀ ਹਾਲਾਤ ''ਚ ਮਿਲੀ ਝਬਾਲ ਦੇ ਸਾਬਕਾ ਮੀਤ ਪ੍ਰਧਾਨ ਦੀ ਲਾਸ਼, ਪਰਿਵਾਰ ਨੇ ਲਾਏ ਵੱਡੇ ਇਲਜ਼ਾਮ
Friday, May 24, 2024 - 02:08 PM (IST)
ਝਬਾਲ (ਨਰਿੰਦਰ)- ਗੁਰਦੁਆਰਾ ਬੀਬੀ ਵੀਰੋ ਜੀ ਝਬਾਲ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਗੁਰਨਾਮ ਸਿੰਘ ਵੱਲੋਂ ਜਿਹੜਾ ਕੱਲ ਤੋਂ ਘਰੋਂ ਲਾਪਤਾ ਦੱਸਿਆ ਜਾ ਰਿਹਾ ਸੀ ਦੀ ਲਾਸ਼ ਅੱਜ ਤਰਨ ਤਾਰਨ ਨੇੜਿਉਂ ਝਾੜੀਆਂ ਵਿੱਚੋਂ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਇਸ ਦੌਰਾਨ ਗੁਰਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸਥਾਨਕ ਅੱਡਾ ਝਬਾਲ ਚੌਂਕ ਵਿੱਚ ਪਹੁੰਚ ਕੇ ਧਰਨਾ ਲਗਾਕੇ ਟ੍ਰੈਫਿਕ ਜਾਮ ਕਰਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਗੁਰੂ ਨਗਰੀ ’ਚ ਰਿਕਾਰਡਤੋੜ ਗਰਮੀ, ਦਿਨ ਦਾ ਤਾਪਮਾਨ 42 ਡਿਗਰੀ ਤੋਂ ਪਾਰ, ਮਾਹਿਰਾਂ ਵਲੋਂ ਅਪਡੇਟ ਜਾਰੀ
ਇਸ ਸਮੇਂ ਧਰਨੇ 'ਤੇ ਬੇਠੇ ਪਿੰਡ ਵਾਸੀਆਂ ਸਮੇਤ ਗੱਲਬਾਤ ਕਰਦਿਆਂ ਮ੍ਰਿਤਕ ਗੁਰਨਾਮ ਸਿੰਘ ਦੀ ਪਤਨੀ ਸ਼ਿੰਦਰ ਕੌਰ ਅਤੇ ਧੀ ਸੁਨੀਤਾ ਨੇ ਕਿਹਾ ਕਿ ਗੁਰਨਾਮ ਸਿੰਘ ਜੋ ਕੱਲ ਸਵੇਰੇ ਦਾ ਘਰੋਂ ਮੋਟਰ ਸਾਈਕਲ 'ਤੇ ਗਿਆ ਸੀ ਪਰ ਦੇਰ ਰਾਤ ਵਾਪਸ ਨਾ ਆਉਣ ਕਰਕੇ ਅਸੀਂ ਉਹਨਾਂ ਦੀ ਭਾਲ ਕਰ ਰਹੇ ਸੀ ਕਿ ਸਵੇਰੇ ਸਾਨੂੰ ਪਤਾ ਲੱਗਾ ਕਿ ਤਰਨ ਤਾਰਨ ਨੇੜੇ ਡਰੇਨ ਤੇ ਝਾੜੀਆਂ ਨੇੜੇ ਇਕ ਲਾਸ਼ ਪਈ ਹੈ। ਜਦੋਂ ਅਸੀਂ ਜਾ ਕੇ ਵੇਖਿਆ ਤਾਂ ਲਾਸ਼ ਗੁਰਨਾਮ ਸਿੰਘ ਝਬਾਲ ਦੀ ਸੀ। ਉਹਨਾਂ ਪਿੰਡ ਦੇ ਗੁਰਦੁਆਰਾ ਮਾਤਾ ਭਾਗ ਕੌਰ ਜੀ ਦੇ ਪ੍ਰਬੰਧਕਾਂ 'ਤੇ ਗੁਰਨਾਮ ਸਿੰਘ ਨੂੰ ਮਾਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਮਾਤਾ ਭਾਗ ਕੌਰ ਜੀ ਦੇ ਪ੍ਰਬੰਧਕਾਂ ਵੱਲੋਂ ਜ਼ਬਰਦਸਤੀ ਗੁਰਦੁਆਰਾ ਸਾਹਿਬ ਨੇੜਿਉਂ ਪੰਚਾਇਤੀ ਛੱਪੜ ਮਿੱਟੀ ਪਾਕੇ ਪੂਰਿਆ ਜਾ ਰਿਹਾ ਸੀ ਜਿਸ ਨੂੰ ਗੁਰਨਾਮ ਸਿੰਘ ਤੇ ਸਾਥੀਆਂ ਨੇ ਅਜਿਹਾ ਕਰਨ ਤੋਂ ਰੋਕਿਆ ਸੀ ਕਿਉਂਕਿ ਉਥੇ ਪਿੰਡ ਦੇ ਘਰਾਂ ਦਾ ਪਾਣੀ ਪੈਂਦਾ ਹੈ ਜਿਸ ਦੇ ਚਲਦਿਆਂ ਪ੍ਰਬੰਧਕਾਂ ਵੱਲੋਂ ਨਤੀਜੇ ਭੁਗਤਨ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ- ਸਹੇਲੀ ਦੇ ਨਾਜਾਇਜ਼ ਸਬੰਧਾਂ ਦੇ ਚੱਕਰ 'ਚ ਖੁਦ ਫਸ ਗਈ ਨਾਬਾਲਗ ਕੁੜੀ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਜਦੋਂ ਕਿ ਦੂਸਰੇ ਪਾਸੇ ਗੁਰਦੁਆਰਾ ਮਾਤਾ ਭਾਗ ਕੌਰ ਦੇ ਪ੍ਰਬੰਧਕਾਂ ਵੱਲੋਂ ਉਕਤ ਦੋਹਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹਨਾਂ 'ਤੇ ਧਮਕੀ ਦੇਣ ਦਾ ਇਲਜ਼ਾਮ ਬਿਲਕੁੱਲ ਗਲਤ ਹੈ ਜਦੋਂ ਕਿ ਮੈਂ ਕੱਲ ਹਰਿਆਣਾ ਗਿਆ ਸੀ ਜਿਸ ਦੇ ਪੁਖਤਾ ਸਬੂਤ ਮੇਰੇ ਕੋਲ ਹਨ ਅਤੇ ਇਹ ਜਾਣ ਬੁੱਝਕੇ ਝੂਠੇ ਇਲਜ਼ਾਮ ਸਾਡੇ 'ਤੇ ਲਗਾਏ ਜਾ ਰਹੇ ਹਨ। ਇਸ ਸਮੇਂ ਧਰਨੇ ਤੇ ਬੈਠੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਸਿੱਟੀ ਤਰਸੇਮ ਮਸੀਹ ਨੇ ਕਿਹਾ ਕਿ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਜੋ ਵੀ ਰਿਪੋਰਟ ਆਵੇਗੀ ਉਸ ਦੇ ਹਿਸਾਬ ਨਾਲ ਜਾਂਚ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਮੈਚ ਵੇਖ ਰਹੇ ਨੌਜਵਾਨ ’ਤੇ ਚਲੀਆਂ ਤਾਬੜਤੋੜ ਗੋਲੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8