ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਵੈਟਨਰੀ ਐਸੋਸੀਏਸ਼ਨ‌ ਵਲੋਂ ਮੋਦੀ ਸਰਕਾਰ ਦਾ ਪਿੱਟ ਸਿਆਪਾ

01/19/2021 3:14:33 PM

ਪਠਾਨਕੋਟ (ਅਦਿਤਿਆ, ਰਾਜਨ) - ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੋਸੀਏਸ਼ਨ ਨੇ ਮਹਿਲਾ ਦਿਹਾੜੇ ’ਤੇ ਸੂਬਾ ਪ੍ਰਧਾਨ ਭੁਪਿੰਦਰ‌ ਸਿੰਘ ਸੱਚਰ ਦੇ ਨਿਰਦੇਸ਼ਾਂ ’ਤੇ ਐਸੋਸੀਏਸ਼ਨ ਦੇ ਸੀਨੀਅਰ ਆਗੂ ਅਤੇ ਮੁੱਖ ਸਲਾਹਕਾਰ ਗੁਰਦੀਪ ਸਿੰਘ‌ ਬਾਸੀ ਨਾਲ ਅੱਜ ਪਿੰਡਾਂ ਦੀਆਂ ਸੱਥਾਂ ’ਤੇ ਜਨਾਨੀਆਂ ਵੱਡੀ ਗਿਣਤੀ ’ਚ ਇਕੱਠੀਆਂ ਹੋਈਆਂ। ਪਿੰਡ ਦੀਆਂ ਸੱਥਾਂ ’ਤੇ ਖੇਤੀਬਾੜੀ ਨਾਲ ਸਬੰਧਤ ਕਾਲੇ ਕਾਨੂਨਾਂ ਨੂੰ ਲੈ ਕੇ, ਜੋ ਕਿਸਾਨ ਮਜਦੂਰ ਅਤੇ ਕਿਰਤੀ ਮਾਰੂ ਹਨ, ਮੋਦੀ ਸਰਕਾਰ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਜਿਸ ਮੁੰਡੇ ਨਾਲ ਕੁੜੀ ਦੀ ਕੀਤੀ ਮੰਗਣੀ ਉਸੇ ਤੋਂ ਦੁਖੀ ਹੋ ਕੇ ਮਾਂ ਨੇ ਖਾਧੀ ਜ਼ਹਿਰ, ਹੋਈ ਮੌਤ

ਪ੍ਰਦਰਸ਼ਨ ਵਾਲੀ ਥਾਂ ’ਤੇ ਐਸੋਸੀਏਸ਼ਨ ਦੇ ਆਗੂਆਂ‌ ਰਾਜੀਵ ਮਲਹੋਤਰਾ, ਜਸਵਿੰਦਰ ਬੜੀ, ਕਿਸ਼ਨ ਚੰਦਰ ਮਹਾਜ਼ਨ, ਜਗਰਾਜ ਟੱਲੇਵਾਲ, ਮਨਦੀਪ ਸਿੰਘ ਗਿਲ, ਜਗਸੀਰ ਸਿੰਘ ਖਿਆਲਾ ਆਦਿ ਆਗੂਆਂ ਨੇ ਕਿਹਾ ਕਿ ਉਹ ਕਾਲੇ ਕਾਨੂੰਨ ਰੱਦ ਹੋਣ ਤੱਕ ਕਿਸਾਨਾਂ ਦੇ ਨਾਲ ਮੌਢੇ ਨਾਲ ਮੌਢਾ ਜੋੜ ਕੇ ਖੜੇ ਹਨ। ਕਾਨੂੰਨ ਰੱਦ ਹੋਣ ਤੱਕ ਐਸੋਸੀਏਸ਼ਨ ਇਹੋ ਜਿਹੇ ਪ੍ਰਦਰਸ਼ਨ ਹਰ ਰੋਜ ਕਰਕੇ ਹੰਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ‌ ਪਿੱਟ ਸਿਆਪਾ ਕਰਦੀ ਰਹੇਗੀ।

ਪੜ੍ਹੋ ਇਹ ਵੀ ਖ਼ਬਰ - Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ


rajwinder kaur

Content Editor

Related News