ਬਟਾਲਾ ਪੁਲਸ ਨੂੰ ਮਿਲੀ ਸਫ਼ਲਤਾ, ਮੁਲਜ਼ਮ ਕੋਲੋਂ ਹੈਰੋਇਨ ਤੋਂ ਬਾਅਦ ਪਿਸਤੌਲ ਤੇ ਕਾਰ ਬਰਾਮਦ
Saturday, Dec 27, 2025 - 05:10 PM (IST)
ਬਟਾਲਾ (ਸਾਹਿਲ, ਯੋਗੀ): ਬਟਾਲਾ ਪੁਲਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਅਸਲੇ ਖ਼ਿਲਾਫ਼ ਕਾਰਵਾਈ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜਿੱਥੇ ਪਹਿਲਾਂ ਮੁਲਜ਼ਮ ਕੋਲੋਂ 3 ਕਿਲੋ 108 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ, ਉੱਥੇ ਹੁਣ ਇਕ ਨਾਜਾਇਜ਼ ਪਿਸਤੌਲ ਸਮੇਤ ਜਿੰਦਾ ਰੌਂਦ ਅਤੇ ਇਕ ਸਵਿਫਟ ਕਾਰ ਵੀ ਬਰਾਮਦ ਕਰਨ ਵਿੱਚ ਪੁਲਸ ਕਾਮਯਾਬ ਰਹੀ ਹੈ। ਇਸ ਸਬੰਧੀ ਸੰਦੀਪ ਵਡੇਰਾ ਪੀ.ਪੀ.ਐੱਸ., ਕਪਤਾਨ ਪੁਲਸ ਇਨਵੈਸਟੀਗੇਸ਼ਨ ਬਟਾਲਾ ਨੇ ਐੱਸ.ਐੱਸ.ਪੀ ਦਫ਼ਤਰ ਬਟਾਲਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 05 ਦਸੰਬਰ 2025 ਨੂੰ ਥਾਣਾ ਸਿਵਲ ਲਾਈਨ, ਬਟਾਲਾ ਦੇ ਏਰੀਆ ਸਟਾਫ ਰੋਡ ‘ਤੇ ਦੋ ਧਿਰਾਂ ਵਿਚਕਾਰ ਹੋਈ ਮਾਮੂਲੀ ਝੜਪ ਦੌਰਾਨ ਜਸਕਰਨ ਸਿੰਘ ਉਰਫ਼ ਜੱਸ ਪੁੱਤਰ ਸੁਰਜੀਤ ਸਿੰਘ ਵਾਸੀ ਗ੍ਰੰਥਗੜ੍ਹ ਅਤੇ ਹੋਰ ਨਾਮਲੂਮ ਵਿਅਕਤੀਆਂ ਵੱਲੋਂ ਨਾਜਾਇਜ਼ ਅਸਲੇ ਨਾਲ ਫਾਇਰਿੰਗ ਕੀਤੀ ਗਈ ਸੀ। ਇਸ ਘਟਨਾ ਵਿੱਚ ਸੌਰਵ ਨਗਿਆਨ ਪੁੱਤਰ ਰਜਿੰਦਰ ਕੁਮਾਰ ਵਾਸੀ ਪੁੰਦਰ ਫਾਟਕ, ਭੁੱਲਰ ਰੋਡ ਬਟਾਲਾ ਅਤੇ ਚੰਦਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਚੰਦਰ ਨਗਰ, ਬਟਾਲਾ ਜ਼ਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ- ਜਥੇਦਾਰ ਗੜਗੱਜ ਦਾ ਵੱਡਾ ਬਿਆਨ ! ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ 'ਚ ਹੋਵੇ 'ਡਰਾਈ ਡੇਅ' ਘੋਸ਼ਿਤ
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਜਸਕਰਨ ਸਿੰਘ ਉਰਫ਼ ਜੱਸ ਅਤੇ ਹੋਰ ਨਾਮਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 366 ਮਿਤੀ 06 ਦਸੰਬਰ 2025 ਅਧੀਨ ਧਾਰਾਵਾਂ 109, 351(3), 3(5) ਬੀ.ਐਨ.ਐੱਸ. ਅਤੇ 25 ਅਸਲਾ ਐਕਟ ਤਹਿਤ ਥਾਣਾ ਸਿਵਲ ਲਾਈਨ, ਬਟਾਲਾ ਵਿਖੇ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਦਿੱਲੀ ਤੋਂ ਵੀ ਵੱਧ ਖ਼ਰਾਬ ਹੋਈ ਅੰਮ੍ਰਿਤਸਰ ਦੀ ਹਵਾ, 987 ਦਰਜ ਹੋਇਆ AQI !
ਐੱਸ.ਪੀ ਸੰਦੀਪ ਵਡੇਰਾ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਣਯੋਗ ਮਹਿਤਾਬ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਸ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੁਮੀਰ ਡੀ.ਐੱਸ.ਪੀ (ਡੀ), ਸੰਜੀਵ ਕੁਮਾਰ ਡੀ.ਐੱਸ.ਪੀ ਸਿਟੀ ਅਤੇ ਇੰਸਪੈਕਟਰ ਸੁਖਰਾਜ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਤਫ਼ਤੀਸ਼ ਦੌਰਾਨ ਗੁਰਭੇਜ ਸਿੰਘ ਉਰਫ਼ ਵਿਸ਼ਾਲ ਵਾਸੀ ਪਿੰਡ ਘਸੀਟਪੁਰ ਨੂੰ ਇਸ ਮੁਕੱਦਮੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰੀ ਉਪਰੰਤ ਉਸ ਦੇ ਕਬਜ਼ੇ ਵਿਚੋਂ ਇਕ ਨਾਜਾਇਜ਼ ਪਿਸਤੌਲ .30 ਬੋਰ, ਤਿੰਨ ਜਿੰਦਾ ਰੌਂਦ ਅਤੇ ਇਕ ਸਵਿਫਟ ਕਾਰ ਨੰਬਰ PB-18-Y-5976 ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਹਵਾ 'ਚ ਚੱਕਰ ਕੱਟਦਾ ਰਿਹਾ ਜਹਾਜ਼, ਨਹੀਂ ਮਿਲੀ ਉਤਰਣ ਦੀ ਇਜਾਜ਼ਤ, ਜਾਣੋ ਕੀ ਹੈ ਮਾਮਲਾ
ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਗੁਰਭੇਜ ਸਿੰਘ ਉਰਫ਼ ਵਿਸ਼ਾਲ ਨਸ਼ਾ ਤਸਕਰੀ ਦੇ ਧੰਦੇ ਨਾਲ ਸੰਬੰਧਿਤ ਹੈ ਅਤੇ ਇਸ ਤੋਂ ਪਹਿਲਾਂ ਵੀ ਸਿਵਲ ਲਾਈਨ ਪੁਲਸ ਵੱਲੋਂ ਥਾਣਾ ਸੇਖਵਾਂ ਦੇ ਏਰੀਆ ਵਿੱਚ ਲੁਕਾ ਕੇ ਰੱਖੀ 3 ਕਿਲੋ 108 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ, ਜਿਸ ਸਬੰਧੀ ਮੁਕੱਦਮਾ ਨੰਬਰ 179 ਥਾਣਾ ਸੇਖਵਾਂ ਵਿਖੇ ਦਰਜ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
