ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ''ਚ ਹਲਕਾ ਖੇਮਕਰਨ ਤੋਂ AAP ਦੇ ਉਮੀਦਵਾਰ ਜੇਤੂ

Wednesday, Dec 17, 2025 - 08:10 PM (IST)

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ''ਚ ਹਲਕਾ ਖੇਮਕਰਨ ਤੋਂ AAP ਦੇ ਉਮੀਦਵਾਰ ਜੇਤੂ

ਖੇਮਕਰਨ/ਅਮਰਕੋਟ, (ਸੋਨੀਆ/ਅਮਰਗੌਰ)- ਵਿਧਾਨ ਸਭਾ ਹਲਕਾ ਖੇਮਕਰਨ 'ਚ ਬੀਤੀ 14 ਦਸੰਬਰ ਨੂੰ ਬਲਾਕ ਵਲਟੋਹਾ ਦੇ ਜ਼ੋਨ ਵਲਟੋਹਾ ਅਤੇ ਜ਼ੋਨ ਦਾਸੂਵਾਲ ਤੋਂ  ਜ਼ਿਲ੍ਹ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਸਨ, ਜਿਨ੍ਹਾਂ ਦੀ ਗਿਣਤੀ 17 ਦਸੰਬਰ ਨੂੰ ਯਾਨੀ ਅੱਜ ਵਲਟੋਹਾ ਦੇ ਸਰਕਾਰੀ ਸਕੂਲ ਲੜਕੀਆਂ (ਆਦਰਸ਼ ਮਾਡਲ ਸਕੂਲ) ਵਿੱਚ ਹੋਈ। ਜਿਸ ਵਿੱਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ। 

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰਸਨ ਸਿੰਘ ਭੋਲਾ 3610 ਵੋਟਾਂ ਨਾਲ ਜੇਤੂ ਰਹੇ ਅਤੇ ਬਲਾਕ ਸੰਮਤੀ ਵੋਟਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਦੇਵ ਸਿੰਘ ਕੋਟਲੀ 550 ਵੋਟਾਂ ਨਾਲ ਜੇਤੂ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰਸਨ ਸਿੰਘ ਭੋਲਾ ਨੇ ਵੋਟਰਾਂ ਅਤੇ ਸਪੋਟਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਉਹਨਾਂ ਦੇ ਕੰਮਾਂ ਨੂੰ ਵੇਖਦੇ ਹੋਏ ਲੋਕਾਂ ਨੇ ਵੱਧ ਚੜ੍ਹ ਕੇ ਵੋਟ ਪਾਈ ਅਤੇ ਉਹਨਾਂ ਨੂੰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਵਾਈ ਹੈ। ਉਨ੍ਹਾਂ ਵਾਅਦਾ ਕੀਤਾ ਕਿ ਮੈਂ ਲੋਕਾਂ ਦੇ ਭਰੋਸੇ 'ਤੇ ਖਰ੍ਹਾ ਉਤਰਾਂਗਾ ਅਤੇ ਜੋ ਵੀ ਕਾਰਜ ਉਨ੍ਹਾਂ ਨੂੰ ਸੌਂਪੇ ਜਾਣਗੇ ਉਹ ਇਮਾਨਦਾਰੀ ਨਾਲ ਸਿਰੇ ਚਾੜਨਗੇ। 

ਉੱਥੇ ਹੀ ਬਲਾਕ ਸੰਮਤੀ ਵੋਟਾਂ ਵਿੱਚ ਜੇਤੂ ਰਹੇ ਬਲਦੇਵ ਸਿੰਘ ਕੋਟਲੀ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਜਾਰੀ ਕੀਤਾ ਹੈ। ਅਸੀਂ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਾਂਗੇ ਅਤੇ ਜੋ ਵੀ ਕੰਮ ਹੋਣਗੇ ਉਹ ਪਹਿਲ ਦੇ ਅਧਾਰ ਤੇ ਪੂਰੇ ਕੀਤੇ ਜਾਣਗੇ। ਉੱਥੇ ਹੀ ਉਨ੍ਹਾਂ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦਾ ਵੀ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਮਾਨ ਬਖਸ਼ਿਆ। 


author

Rakesh

Content Editor

Related News