ਸਨਿਆਰੇ ਦੀ ਦੁਕਾਨ ’ਚੋਂ 1.80 ਲੱਖ ਦਾ ਸੋਨਾ ਲੈ ਕੇ ਨੌਜਵਾਨ ਰਫੂਚੱਕਰ

01/08/2021 11:43:17 AM

ਬਟਾਲਾ (ਬੇਰੀ): ਬਟਾਲਾ ਦੇ ਚੱਕਰੀ ਬਾਜ਼ਾਰ ’ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ ਸਨਿਆਰੇ ਦੀ ਦੁਕਾਨ ’ਚੋਂ ਨੌਸਰਬਾਜ਼ ਨੌਜਵਾਨ ਨਾਟਕੀ ਢੰਗ ਨਾਲ ਕਰੀਬ 2 ਲੱਖ ਰੁਪਏ ਦਾ ਸੋਨਾ ਲੈ ਕੇ ਰਫੂਚੱਕਰ ਹੋ ਗਿਆ। ਇਸ ਸਬੰਧੀ ਨਾਰੋਵਾਲੀਆ ਜਿਊਲਰਜ਼ ਚੱਕਰੀ ਬਾਜ਼ਾਰ ਬਟਾਲਾ ਦੇ ਮਾਲਕ ਵਿਜੈ ਕੁਮਾਰ ਪੁੱਤਰ ਦਵਾਰਕਾ ਦਾਸ ਵਾਸੀ ਬਟਾਲਾ ਨੇ ਦੱਸਿਆ ਕਿ ਉਸਦਾ ਬੇਟਾ ਹੇਮੰਤ ਕੁਮਾਰ ਦੁਕਾਨ ’ਤੇ ਮੌਜੂਦ ਸੀ ਅਤੇ ਦੁਪਹਿਰ ਕਰੀਬ 12 ਵਜੇ ਦੁਕਾਨ ’ਤੇ ਇਕ ਨੌਸਰਬਾਜ਼ ਨੌਜਵਾਨ ਆਇਆ ਅਤੇ ਉਸਦੇ ਬੇਟੇ ਨੂੰ ਵੱਖ-ਵੱਖ ਤਰ੍ਹਾਂ ਦੇ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ। 

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਜਨਵਰੀ ਮਹੀਨਾ ‘ਧੀਆਂ ਦੀ ਲੋਹੜੀ’ ਵਜੋਂ ਕੀਤਾ ਸਮਰਪਿਤ, ਭਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ

ਇਸ ’ਤੇ ਉਸਦਾ ਬੇਟਾ ਜਦੋਂ ਨੌਸਰਬਾਜ਼ ਨੂੰ ਗਹਿਣੇ ਦਿਖਾ ਰਿਹਾ ਸੀ ਤਾਂ ਮੌਕਾ ਭਾਲ ਕੇ ਨੌਸਰਬਾਜ਼ ਉਸਦੀ ਦੁਕਾਨ ’ਚੋਂ 2 ਸੋਨੇ ਦੀਆਂ ਚੈਨੀਆਂ ਅਤੇ ਇਕ ਸੋਨੇ ਦੇ ਅੰਗੂਠੀ ਲੈ ਕੇ ਰਫੂਚੱਕਰ ਹੋ ਗਿਆ ਜਿਸਦੀ ਕੀਮਤ 1 ਲੱਖ 80 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਉਸਦੇ ਲੜਕੇ ਨੇ ਨੌਸਰਬਾਜ਼ ਦਾ ਪਿਛਾ ਵੀ ਕੀਤਾ ਪਰ ਉਹ ਹੱਥ ਨਹੀਂ ਆਇਆ। ਇਸ ਸਬੰਧੀ ਜਿਥੇ ਥਾਣਾ ਸਿਟੀ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ, ਉਥੇ ਨਾਲ ਹੀ ਨੌਸਰਬਾਜ਼ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਿਆ ਹੈ।

ਇਹ ਵੀ ਪੜ੍ਹੋ: ਬਾਬਾ ਲੱਖਾਂ ਸਿੰਘ ਨੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਕਿਸਾਨੀ ਮਸਲੇ ਨੂੰ ਸਲਝਾਉਣ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼


Baljeet Kaur

Content Editor

Related News