ਬਟਾਲਾ ’ਚ ਵਾਪਰੀ ਘਟਨਾ: ਮੈਨੇਜਰ ਦੀ ਧੌਣ ’ਤੇ ਦਾਤਰ ਰੱਖ ਲੁਟੇਰਿਆਂ ਨੇ ਲੁੱਟੇ 1.27 ਲੱਖ ਰੁਪਏ
Saturday, Aug 27, 2022 - 02:49 PM (IST)
ਬਟਾਲਾ/ਅੱਚਲ ਸਾਹਿਬ (ਬੇਰੀ, ਸਾਹਿਲ, ਗੋਰਾ ਚਾਹਲ) - ਥਾਣਾ ਰੰਗੜ ਨੰਗਲ ਦੀ ਪੁਲਸ ਨੇ ਦਾਤਰ ਦੀ ਨੋਕ ’ਤੇ ਮੈਨੇਜਰ ਕੋਲੋਂ 1.27 ਲੱਖ ਰੁਪਏ ਅਤੇ ਟੈਬ ਖੋਹਣ ਵਾਲੇ 3 ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਚੰਨਣ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਰਿੰਕੂ ਕੁਮਾਰ ਪੁੱਤਰ ਧਰਮਪਾਲ ਵਾਸੀ ਤਿੱਬੜ ਨੇ ਦੱਸਿਆ ਕਿ ਉਹ ਭਾਰਤ ਫਾਇਨਾਂਸ ਕੰਪਨੀ ਬਟਾਲਾ ’ਚ ਬਤੌਰ ਮੈਨੇਜਰ ਡਿਊਟੀ ਕਰਦਾ ਹੈ। ਮਿਤੀ 25 ਅਗਸਤ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਲਈ ਵੱਖ-ਵੱਖ ਪਿੰਡਾਂ ’ਚ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਕੁੜੀ ਵਲੋਂ ਨ੍ਰਿਤ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ
ਇਸ ਦੌਰਾਨ ਉਸਨੇ ਇਕ ਲੱਖ 56 ਹਜ਼ਾਰ 277 ਰੁਪਏ ਦਾ ਕੈਸ਼ ਇਕੱਠਾ ਕੀਤਾ ਸੀ, ਜਿਸ ’ਚੋਂ 1 ਲੱਖ 27 ਹਜ਼ਾਰ 277 ਰੁਪਏ, ਇਕ ਟੈਬ ਅਤੇ ਬਾਈਓਮੈਟ੍ਰਿਕ ਆਪਣੀ ਕਿੱਟ ’ਚ ਪਾ ਲਏ ਅਤੇ 23,830 ਰੁਪਏ ਆਪਣੀ ਪੈਂਟ ਦੀਆਂ ਜੇਬਾਂ ’ਚ ਪਾ ਕੇ ਨਸੀਰਪੁਰ ਤੋਂ ਪਿੰਡ ਢਡਿਆਲਾ ਨਜ਼ਾਰਾ ਨੂੰ ਕੱਚੇ ਰਸਤੇ ’ਤੇ ਜਾ ਰਿਹਾ ਸੀ। ਕਰੀਬ ਸ਼ਾਮ 6 ਵਜੇ ਜਦੋਂ ਉਹ ਪਿੰਡ ਢਡਿਆਲਾ ਨਜ਼ਾਰਾ ਤੋਂ ਥੋੜਾ ਪਿੱਛੇ ਪੁੱਜਾ ਤਾਂ ਰਸਤੇ ’ਚ 3 ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਇਕ ਨੌਜਵਾਨ ਨੇ ਉਸਦੀ ਧੋਣ ’ਤੇ ਦਾਤਰ ਰੱਖ ਦਿੱਤਾ, ਜਦਕਿ ਦੂਸਰੇ ਨੇ ਕੁੱਟਮਾਰ ਕੀਤੀ ਅਤੇ ਬੈਗ ਖੋਹ ਕੇ ਫ਼ਰਾਰ ਹੋ ਗਏ। ਪੁਲਸ ਨੇ ਰਿੰਕੂ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ 3 ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਨੀਰਜ ਚੋਪੜਾ ਨੇ ਡਾਇਮੰਡ ਲੀਗ ਜਿੱਤ ਰਚਿਆ ਇਤਿਹਾਸ, ਇਹ ਖਿਤਾਬ ਨੂੰ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ