50 ਹਜ਼ਾਰ ਰੁਪਏ ਰਿਸ਼ਵਤ ਮੰਗਣ ਵਾਲੇ ਏ. ਐੱਸ. ਆਈ. ਰੈਂਕ ਦੇ ਅਫ਼ਸਰ ਵਿਰੁੱਧ ਕੇਸ ਦਰਜ

Monday, Nov 09, 2020 - 10:16 AM (IST)

50 ਹਜ਼ਾਰ ਰੁਪਏ ਰਿਸ਼ਵਤ ਮੰਗਣ ਵਾਲੇ ਏ. ਐੱਸ. ਆਈ. ਰੈਂਕ ਦੇ ਅਫ਼ਸਰ ਵਿਰੁੱਧ ਕੇਸ ਦਰਜ

ਬਟਾਲਾ (ਬੇਰੀ): 50 ਹਜ਼ਾਰ ਰੁਪਏ ਰਿਸ਼ਵਤ ਮੰਗਣ ਵਾਲੇ ਏ. ਐੱਸ. ਆਈ. ਰੈਂਕ ਦੇ ਅਫਸਰ ਵਿਰੁੱਧ ਥਾਣਾ ਸੇਖਵਾਂ ਦੀ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਡੀ. ਐੱਸ. ਪੀ. ਸਿਟੀ ਬਟਾਲਾ ਪਰਵਿੰਦਰ ਕੌਰ ਨੇ ਦੱਸਿਆ ਕਿ ਏ. ਐੱਸ. ਆਈ. ਹਰਪਾਲ ਸਿੰਘ ਜੋ ਕਿ ਵੂਮੈਨ ਸੈੱਲ ਵਿਖੇ ਤਾਇਨਾਤ ਸੀ, ਪਤੀ-ਪਤਨੀ ਦਰਮਿਆਨ ਘਰੇਲੂ ਹਿੰਸਾ ਦਾ ਮਸਲਾ ਦੇਖ ਰਿਹਾ ਸੀ। ਉਸ ਨੇ ਲੜਕੀ ਧਿਰ ਕੋਲੋਂ ਕੇਸ ਦੇ ਨਿਪਟਾਰੇ ਲਈ ਪੈਸੇ ਦੀ ਮੰਗ ਕੀਤੀ, ਜਿਸ ਸਬੰਧੀ ਲੜਕੀ ਧਿਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਇਸ ਸਬੰਧੀ ਇਕ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਫਿਲਹਾਲ ਉਕਤ ਏ. ਐੱਸ. ਆਈ. ਦੇ ਖਿਲਾਫ ਮੁਕੱਦਮਾ ਭ੍ਰਿਸ਼ਟਾਚਾਰ ਰੋਕੂ ਐਕਟ 2018 ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਉਸ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਉਜਾੜੇ ਹੱਸਦੇ ਖੇਡਦੇ ਪਰਿਵਾਰ, ਫ਼ੈਕਟਰੀ 'ਚ ਕੰਮ ਕਰਨ ਜਾ ਰਹੇ ਨੌਜਵਾਨਾਂ ਦੀ ਦਰਦਨਾਕ ਮੌਤ


author

Baljeet Kaur

Content Editor

Related News