ਬੈਂਕ ਨਾਲੋਂ ਵੱਧ ਵਿਆਜ਼ ਦੇਣ ਦਾ ਝਾਂਸਾ ਦੇ ਕੇ ਰਿਟਾਇਰਡ ਡੀ.ਐੱਸ.ਪੀ. ਨਾਲ ਮਾਰੀ ਠੱਗੀ

09/25/2021 6:36:20 PM

ਤਰਨਤਾਰਨ (ਰਾਜੂ) - ਪੰਜਾਬ ਪੁਲਸ ਦੇ ਰਿਟਾਇਰਡ ਡੀ.ਐੱਸ.ਪੀ. ਨੂੰ ਬੈਂਕ ਨਾਲੋਂ ਵੱਧ ਵਿਆਜ਼ ਦੇਣ ਦਾ ਝਾਂਸਾ ਦੇ ਕੇ ਐੱਫ.ਡੀ. ਕਰਨ ਦੇ ਨਾਮ ’ਤੇ ਮੋਟੀਆਂ ਰਕਮਾਂ ਹੜੱਪ ਕਰਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਪੱਟੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਰਿਟਾਇਰਡ ਡੀ.ਐੱਸ.ਪੀ. ਗੁਰਮੇਜ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਤਰਨਤਾਰਨ ਦੇ ਵਸਨੀਕ ਗੁਰਦੇਵ ਸਿੰਘ ਨੇ ਰੂਬੀ ਕ੍ਰੈਡਿਟ ਕੋਆਪ੍ਰੇਟਿਵ ਸੋਸਾਇਟੀ ਨਾਮ ਦੀ ਕੰਪਨੀ ਬਣਾਈ ਹੋਈ ਹੈ, ਜੋ ਬੈਂਕ ਨਾਲੋਂ ਵੱਧ ਵਿਆਜ਼ ਦੇਣ ਦਾ ਦਾਅਵਾ ਕਰਕੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਐੱਫ.ਡੀ. ਕਰਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ

ਉਕਤ ਵਿਅਕਤੀ ਨੇ ਉਸ ਨੂੰ ਵੱਧ ਵਿਆਜ਼ ਦੇਣ ਦਾ ਝਾਂਸਾ ਦੇ ਕੇ ਐੱਫ.ਡੀ. ਕਰਨ ਦੇ ਬਹਾਨੇ ਉਸ ਕੋਲੋਂ ਮੋਟੀਆਂ ਰਕਮਾਂ ਵਸੂਲ ਕਰ ਲਈਆਂ, ਜਿਸ ਦੇ ਬਕਾਇਦਾ ਸਰਟੀਫਿਕੇਟ ਵੀ ਦਿੱਤੇ ਗਏ ਪਰ ਬਾਅਦ ਵਿੱਚ ਉਸ ਨੂੰ ਜਮ੍ਹਾਂ ਕਰਵਾਈਆਂ ਐੱਫ.ਡੀ. ਦੀ ਰਾਸ਼ੀ ਵਾਪਸ ਨਹੀਂ ਕੀਤੀ ਅਤੇ ਉਸ ਨਾਲ ਧੋਖਾਧੜੀ ਕੀਤੀ ਹੈ। ਇਸ ਸਬੰਧੀ ਸਬ ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਗੁਰਦੇਵ ਸਿੰਘ ਪੁੱਤਰ ਸਲਵੰਤ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ ਤਰਨਤਾਰਨ ਖ਼ਿਲਾਫ਼ ਮੁਕੱਦਮਾ ਨੰਬਰ 169 ਜ਼ੇਰ ਧਾਰਾ 420/406 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ


rajwinder kaur

Content Editor

Related News