ਭਾਰਤ-ਪਾਕਿ ਸਰਹੱਦ ਨੇੜੇ ਘੁੰਮਦਾ ਬੰਗਲਾਦੇਸ਼ੀ ਗ੍ਰਿਫ਼ਤਾਰ
Monday, Feb 19, 2024 - 10:48 AM (IST)

ਤਰਨਤਾਰਨ (ਰਮਨ)- ਜ਼ਿਲੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਘੁੰਮਦੇ ਇਕ ਬੰਗਲਾਦੇਸ਼ੀ ਨੂੰ ਥਾਣਾ ਖਾਲੜਾ ਦੀ ਪੁਲਸ ਨੇ ਇਕ ਮੋਬਾਈਲ ਫੋਨ ਅਤੇ 700 ਰੁਪਏ ਭਾਰਤੀ ਕਰੰਸੀ ਸਣੇ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖਾਲੜਾ ਦੀ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਨੇਡ਼ੇ ਟੀ-ਪੁਆਇੰਟ ਡੱਲ ਡਿਫੈਂਸ ਡਰੇਨ ਵਿਖੇ ਇਕ ਸ਼ੱਕੀ ਵਿਅਕਤੀ ਘੁੰਮ ਰਿਹਾ ਹੈ, ਜਿਸ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਮ-ਪਤਾ ਪੁੱਛਿਆ। ਉਸ ਨੇ ਆਪਣਾ ਨਾਮ ਮੁਹੰਮਦ ਮੁਸਤਫਾ ਕਮਲ ਪੁੱਤਰ ਮੁਹੰਮਦ ਅਲੀ ਗਾਜੀ ਪਿੰਡ ਪੁਰਾਤਾਪੁਰ ਜ਼ਿਲਾ ਜਿਸੋਰ ਬੰਗਲਾਦੇਸ਼ ਦੱਸਿਆ। ਤਲਾਸ਼ੀ ਲੈਣ ਉਪਰੰਤ ਉਸ ਪਾਸੋਂ ਇਕ ਮੋਬਾਈਲ ਫੋਨ ਅਤੇ 700 ਰੁਪਏ ਭਾਰਤੀ ਕਰੰਸੀ ਬਰਾਮਦ ਹੋਈ।
ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਹਰੀ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਬਿਨਾਂ ਪਾਸਪੋਰਟ, ਬਿਨਾਂ ਵੀਜ਼ਾ ਭਾਰਤ ’ਚ ਅੰਦਰ ਦਾਖਲ ਹੋਇਆ ਹੈ। ਉਸ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।