ਪੱਟੀ-ਲਾਹੌਰ ਰੋਡ ਸੜਕ ਦੀ ਖ਼ਸਤਾ ਹਾਲਤ, ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ

Saturday, Aug 24, 2024 - 11:57 AM (IST)

ਪੱਟੀ-ਲਾਹੌਰ ਰੋਡ ਸੜਕ ਦੀ ਖ਼ਸਤਾ ਹਾਲਤ, ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ

ਪੱਟੀ (ਪਾਠਕ)-ਸਥਾਨਕ ਸ਼ਹਿਰ ਵਿਖੇ ਲਾਹੌਰ ਰੋਡ ’ਤੇ ਬਣੀ ਸੜਕ ਦੀ ਖਸਤਾ ਹਾਲਤ ਤੋਂ ਦੁਕਾਨਦਾਰ ਅਤੇ ਰਾਹਗੀਰ ਡਾਹਢੇ ਪ੍ਰੇਸ਼ਾਨ ਹਨ। ਇਥੇ ਰੋਜ਼ਾਨਾ ਸੜਕੀ ਹਾਦਸੇ ਵਾਪਰਦੇ ਹਨ, ਜਿਸ ਕਾਰਨ ਲੋਕਾਂ ਦਾ ਨੁਕਸਾਨ ਹੁੰਦਾ ਹੈ। ਸ਼ੁੱਕਰਵਾਰ ਨੂੰ ਦੁਕਾਨਦਾਰਾਂ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੱਟੀ-ਤਰਨਤਾਰਨ ਮਾਰਗ ’ਤੇ ਸੇਵਾ ਕੇਂਦਰ, ਪਸ਼ੂ ਹਸਪਤਾਲ ਦੇ ਬਾਹਰਵਾਰ ਬਣੀ ਮੇਨ ਸੜਕ ਦੀ ਹਾਲਤ ਬਹੁਤ ਖਸਤਾ ਹੈ। ਸੜਕ ਵਿਚ ਵੱਡੇ-ਵੱਡੇ ਟੋਏ ਪਏ ਹਨ ਅਤੇ ਬੱਜਰ ਬਾਹਰ ਆਇਆ ਹੈ। ਉਨ੍ਹਾਂ ਦੱਸਿਆ ਕਿ ਪੱਟੀ ਬੱਸ ਅੱਡੇ ਦੀਆਂ ਸਾਰੀਆਂ ਬੱਸਾਂ ਇਸੇ ਰਸਤੇ ’ਤੇ ਲੰਘਦੀਆਂ ਹਨ, ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਘਰ ਅੰਦਰ ਵੜ ਕੇ NRI ਨੂੰ ਗੋਲੀਆਂ ਨਾਲ ਭੁੰਨਿਆ

ਦੁਕਾਨਦਾਰਾਂ ਨੇ ਦੱਸਿਆ ਕਿ ਸੜਕ ਵਿਚੋਂ ਵਹੀਕਲ ਲੰਘਣ ਸਮੇਂ ਪੱਥਰ ਤਿਲਕ ਕੇ ਦੁਕਾਨਾਂ ਵਿਚ ਜਾਂ ਰਾਹਗੀਰਾਂ ਦੇ ਵੱਜਦੇ ਹਨ, ਜਿਸ ਕਾਰਨ ਇਥੇ ਕਈ ਰਾਹਗੀਰ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਸਮੇਂ ਇਹ ਮੁਸੀਬਤ ਹੋਰ ਵੀ ਵੱਧ ਜਾਦੀ ਹੈ। ਸੜਕ ’ਤੇ ਬਣੇ ਟੋਇਆਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਲੰਘਣ ਵਾਲੇ ਰਾਹਗੀਰ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਔਰਤ ਦਾ ਬੇਰਹਿਮੀ ਨਾਲ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News