ਵਲਟੋਹਾ ‘ਚ ਵੋਟਾਂ ਦੀ ਗਿਣਤੀ ਜਾਰੀ, ਕੁਝ ਹੀ ਦੇਰ ''ਚ ਆਉਣਗੇ ਨਤੀਜੇ

Wednesday, Dec 17, 2025 - 10:55 AM (IST)

ਵਲਟੋਹਾ ‘ਚ ਵੋਟਾਂ ਦੀ ਗਿਣਤੀ ਜਾਰੀ, ਕੁਝ ਹੀ ਦੇਰ ''ਚ ਆਉਣਗੇ ਨਤੀਜੇ

ਖੇਮਕਰਨ/ਅਮਰਕੋਟ (ਸੋਨੀਆ)- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸਕੂਲ ਕੁੜੀਆਂ ਵਲਟੋਹਾ(ਆਦਰਸ਼ ਮਾਡਲ ਸਕੂਲ ) ਵਿਖੇ ਜਾਰੀ ਹੈ । ਗਿਣਤੀ ਤਹਿਤ ਬਲਾਕ ਸੰਮਤੀ ਵਲਟੋਹਾ 'ਚ ਸਿਰਫ ਇਕ ਜ਼ੋਨ ਦਾਸੂਵਾਲ 'ਚ ਹੀ ਵੋਟਾਂ ਪਈਆਂ ਸਨ, ਜਿਸ ਦੀ ਗਿਣਤੀ ਆਦਰਸ਼ ਮਾਡਲ ਸਕੂਲ ਕਸਬਾ ਵਲਟੋਹਾ 'ਚ ਬਣਾਏ ਗਿਣਤੀ ਕੇਂਦਰ 'ਚ ਗਿਣਤੀ ਚਾਲੂ ਹੋਈ । ਬਲਾਕ ਵਲਟੋਹਾ 'ਚ ਮੁਕਾਬਲਾ 'ਆਪ' ਤੇ ਅਕਾਲੀ ਦਰਮਿਆਨ ਹੈ, ਪਰ ਅਜੇ ਵੋਟਾਂ ਦੇ ਰੁਝਾਨ ਦਾ ਪਤਾ ਨਹੀਂ ਲੱਗ ਰਿਹਾ । ਪੁਲਸ ਵਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।


author

Shivani Bassan

Content Editor

Related News