ਘਰ ’ਚ ਦਾਖ਼ਲ ਹੋ ਕੇ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦੀ ਕੌਸ਼ਿਸ, 7 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

Thursday, Feb 08, 2024 - 06:15 PM (IST)

ਘਰ ’ਚ ਦਾਖ਼ਲ ਹੋ ਕੇ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦੀ ਕੌਸ਼ਿਸ, 7 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ) - ਘਰ ’ਚ ਦਾਖ਼ਲ ਹੋ ਕੇ 12/13ਸਾਲਾਂ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦੀ ਕੌਸ਼ਿਸ ਕਰਨ ਵਾਲੇ 7 ਨੌਜਵਾਨਾਂ 'ਚੋਂ ਥਾਣਾ ਸਦਰ ਪੁਲਸ ਨੇ 2 ਨੌਜਵਾਨਾਂ ਦੇ ਨਾਂ ਅਤੇ 5 ਅਣਪਛਾਤੇ ਨੌਜਵਾਨਾਂ ਦੇ ਖ਼ਿਲਾਫ਼ ਧਾਰਾ 363, 354, 511 ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ। ਸਾਰੇ ਦੋਸ਼ੀ ਅਜੇ ਫਰਾਰ ਹਨ।

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ ਰੈਪਰ ਡਰੇਕ ਦੀ ਇਤਰਾਜ਼ਯੋਗ ਵੀਡੀਓ ਦਾ ਜਾਣੋ ਕੀ ਹੈ ਪੂਰਾ ਸੱਚ

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਬਲਵਿੰਦਰ ਕੌਰ ਨੇ ਦੱਸਿਆ ਕਿ ਥਾਣਾ ਸਦਰ ਦੇ ਅਧੀਨ ਪੈਂਦੇ ਇਕ ਪਿੰਡ ਦੇ ਵਿਅਕਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ 12/13 ਸਾਲਾਂ ਨਾਬਾਲਿਗ ਲੜਕੀ ਪਿੰਡ ਨਬੀਪੁਰ ਦੇ ਇਕ ਸਕੂਲ ’ਚ 9ਵੀਂ ਕਲਾਸ ਵਿਚ ਪੜ੍ਹਦੀ ਹੈ। ਉਸ ਦੀ ਲੜਕੀ ਨੂੰ ਦੋਸ਼ੀ ਧਰਮਪ੍ਰੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਦਾਖ਼ਲਾ ਜੱਟਾ ਅਤੇ ਖੁਸਪ੍ਰੀਤ ਸਿੰਘ ਵਾਸੀ ਨਬੀਪੁਰ ਵਾਰ-ਵਾਰ ਆਪਣੇ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਮੇਰੀ ਲੜਕੀ ਨੂੰ ਅਗਵਾ ਕਰਨ ਦੀ ਕੌਸ਼ਿਸ ਕਰ ਰਹੇ ਹਨ। ਉਸ ਨੂੰ ਜ਼ਬਰਦਸਤੀ ਅਤੇ ਧੱਕੇ ਨਾਲ ਲਿਜਾਣਾ ਚਾਹੁੰਦੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ 7-12-24 ਨੂੰ ਦੋਸ਼ੀਆਂ ਨੇ ਆਪਣੇ 3/4 ਹੋਰ ਅਣਪਛਾਤੇ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਮੁਦਈ ਦੇ ਘਰ ਦਾਖ਼ਲ ਹੋ ਕੇ ਉਸ ਦੀ ਲੜਕੀ ਨੂੰ ਅਗਵਾ ਕਰਨ ਦੀ ਕੌਸ਼ਿਸ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News