ਪਿਛਲੇ ਕਈ ਸਾਲਾਂ ਤੋਂ ਗੁਰੂ ਨਗਰੀ ਤੋਂ ਬਣਦੇ ਆ ਰਹੇ ਹਨ ਸਥਾਨਕ ਸਰਕਾਰਾਂ ਬਾਰੇ ਮੰਤਰੀ

07/06/2022 11:51:49 AM

ਅੰਮ੍ਰਿਤਸਰ (ਰਮਨ)- ਪੰਜਾਬ ਵਿਚ ਪਿਛਲੀਆਂ ਦੋ ਸਰਕਾਰਾਂ ਤੋਂ ਬਾਅਦ ਇਸ ਵਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਗੁਰੂ ਨਗਰੀ ਤੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਾਏ ਗਏ ਹਨ। ਪਿਛਲੇ ਦਿਨ ਪੰਜ ਵਿਧਾਇਕਾਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ, ਜਿਨ੍ਹਾਂ ਵਿਚ ਇਕ ਅੰਮ੍ਰਿਤਸਰ ਦਾ ਮੰਤਰੀ ਸੀ। ਹਲਕਾ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਮੰਗਲਵਾਰ ਨੂੰ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਵਿਭਾਗ ਦੀ ਵਾਗਡੋਰ ਸੌਂਪੀ ਗਈ, ਜਿਸ ਨਾਲ ‘ਆਪ’ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ

ਜਦੋਂ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਵਿਭਾਗ ਮਿਲਣ ਦੀ ਖ਼ਬਰ ਮਿਲੀ ਤਾਂ ਉਹ ਬਾਹਰ ਆਏ ਤਾਂ ਉਸ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ। ਅਕਾਲੀ-ਭਾਜਪਾ ਸਰਕਾਰ ਵੇਲੇ ਅਨਿਲ ਜੋਸ਼ੀ ਲੋਕਲ ਬਾਡੀਜ਼ ਵਿਭਾਗ ਦੇ ਮੰਤਰੀ ਸਨ, ਕਾਂਗਰਸ ਸਰਕਾਰ ਵਿਚ ਨਵਜੋਤ ਸਿੰਘ ਸਿੱਧੂ ਨੂੰ ਵਿਭਾਗ ਮਿਲਿਆ ਅਤੇ ਹੁਣ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਇਹ ਵਿਭਾਗ ਮਿਲ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਦਾ ਗੁਰੂ ਨਗਰੀ ਨਾਲ ਹਮੇਸਾ ਰਿਸਤਾ ਰਿਹਾ ਹੈ।

ਹੁਣ ਜਲਦ ਹੋਣਗੇ ਨਿਗਮ ਕਮਿਸ਼ਨਰ ਦੇ ਹੁਕਮ
ਪਿਛਲੇ ਦੋ ਮਹੀਨਿਆਂ ਤੋਂ ਖਾਲੀ ਪਈ ਹੈ ਨਗਰ ਨਿਗਮ ਕਮਿਸਨਰ ਦੀ ਕੁਰਸੀ, ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਨੂੰ ਵਾਧੂ ਚਾਰਜ ਦਿੱਤਾ ਗਿਆ ਸੀ। ਉਨ੍ਹਾਂ ਦੇ ਸ਼ਹਿਰ ਵਿਚ ਲੋਕਲ ਬਾਡੀਜ਼ ਵਿਭਾਗ ਦੇ ਮੰਤਰੀ ਦੀ ਨਗਰ ਨਿਗਮ ਵਿਚ ਸਥਿਤੀ ਇਹ ਹੈ ਕਿ ਕੁਰਸੀ ਖਾਲੀ ਪਈ ਹੈ, ਜਿਸ ਕਾਰਨ ਨਿਗਮ ਕਮਿਸ਼ਨਰ ਵੱਲੋਂ ਪਹਿਲ ਦੇ ਆਧਾਰ ’ਤੇ ਕਾਰਵਾਈ ਦੇ ਹੁਕਮ ਦਿੱਤੇ ਜਾਣਗੇ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

200 ਦੀ ਸਪੀਡ ’ਤੇ ਨਿਗਮ ਦਾ ਇੱਕ ਅਧਿਕਾਰੀ
ਨਗਰ ਨਿਗਮ ਦਾ ਇੱਕ ਅਧਿਕਾਰੀ 200 ਦੀ ਰਫ਼ਤਾਰ ਨਾਲ ਕੰਮ ਕਰ ਰਿਹਾ ਹੈ ਅਤੇ ਉਸ ਦੀ ਚਰਚਾ ਹਰ ਪਾਸੇ ਜ਼ੋਰਾਂ ’ਤੇ ਹੈ, ਹਾਲਾਂਕਿ ਇਸ ਦੀਆਂ ਸ਼ਿਕਾਇਤਾਂ ਮੇਅਰ ਤੱਕ ਵੀ ਪਹੁੰਚ ਚੁੱਕੀਆਂ ਹਨ। ਉਕਤ ਅਧਿਕਾਰੀ ਦੀ ਸ਼ਿਕਾਇਤ ਜਲਦੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਤੱਕ ਵੀ ਪਹੁੰਚ ਜਾਵੇਗੀ, ਕਿਉਂਕਿ ਸਹਿਰ ਦੇ ਕਈ ਅਧਿਕਾਰੀ ਉਸ ਦੇ ਸੰਪਰਕ ਵਿਚ ਹਨ।


rajwinder kaur

Content Editor

Related News