ਸਾਂਸਦ ਬਣਦੇ ਹੀ ਔਜਲਾ ਨੇ ਸ਼ੁਰੂ ਕੀਤਾ ਕੰਮ

05/24/2019 5:30:37 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਐੱਮ. ਪੀ. ਬਣਿਆਂ ਅਜੇ 24 ਘੰਟੇ ਵੀ ਪੂਰੇ ਨਹੀਂ ਹੋਏ ਕਿ ਗੁਰਜੀਤ ਔਜਲਾ ਐਕਸ਼ਨ ਮੂਡ 'ਚ ਨਜ਼ਰ ਆਏ। ਅੰਮ੍ਰਿਤਸਰ ਤੋਂ ਦੂਜੀ ਵਾਰ ਸਾਂਸਦ ਬਣੇ ਗੁਰਜੀਤ ਔਜਲਾ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਦੌਰਾ ਕੀਤਾ ਤੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਹਸਪਤਾਲ ਵਲੋਂ ਔਜਲਾ ਦਾ ਭਰਵਾਂ ਸਵਾਗਤ ਕੀਤਾ ਗਿਆ। ਔਜਲਾ ਨੇ ਹਸਪਤਾਲ ਵਿਚਲੀਆਂ ਕਮੀਆਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ।  ਦੱਸ ਦੇਈਏ ਕਿ ਆਪਣੀ ਪਿਛਲੀ ਟਰਮ 'ਚ ਵੀ ਔਜਲਾ ਵਲੋਂ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਹਸਪਤਾਲਾਂ ਵਿਚਲੀਆਂ ਕਈ ਕਮੀਆਂ ਨੂੰ ਦੂਰ ਕੀਤਾ ਗਿਆ ਸੀ। 


Baljeet Kaur

Content Editor

Related News