ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵਚਨਬੱਧ : ਸਿੱਖਿਆ ਮੰਤਰੀ

Sunday, Sep 16, 2018 - 10:03 AM (IST)

ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵਚਨਬੱਧ : ਸਿੱਖਿਆ ਮੰਤਰੀ

ਅੰਮ੍ਰਿਤਸਰ (ਕਮਲ) : ਪੰਜਾਬ ਰਾਜ ਵਪਾਰ ਮੰਡਲ ਦੀ ਰਾਜ ਯੂਨਿਟ ਅਤੇ ਜ਼ਿਲਾ ਅੰਮ੍ਰਿਤਸਰ ਵਪਾਰ ਮੰਡਲ ਦੇ ਮੈਂਬਰਾਂ ਨੇ ਅੱਜ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਯਤਨਾਂ ਨਾਲ ਪੰਜਾਬ 'ਚ ਈ-ਵੇ ਬਿੱਲ ਦੀ ਸੀਮਾ 50 ਹਜ਼ਾਰ ਤੋਂ 1 ਲੱਖ ਅਤੇ ਕੱਪੜੇ ਨੂੰ 50 ਕਿ. ਮੀ. 'ਤੇ ਜੌਬ ਵਰਕ ਲਈ ਭੇਜਣ 'ਤੇ ਈ-ਵੇ ਬਿੱਲ ਦੀ ਸਮਾਪਤੀ  'ਤੇ ਧੰਨਵਾਦ ਕੀਤਾ। 

ਇਸ ਮੌਕੇ ਪੰਜਾਬ ਰਾਜ ਵਪਾਰ ਮੰਡੀ ਦੇ ਪ੍ਰਧਾਨ ਪਿਆਰੇ ਲਾਲ ਸੇਠ ਤੇ ਮਹਾਮੰਤਰੀ ਸਮੀਰ ਜੈਨ ਨੇ ਦੱਸਿਆ ਕਿ ਈÎ-ਵੇ ਬਿੱਲ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਸੋਨੀ ਦੇ ਯਤਨਾਂ ਨਾਲ ਹੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨਾਲ ਬੈਠਕ ਹੋਈ ਸੀ, ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ 'ਚ ਮੋਹਰ ਲੱਗਣ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਸੋਨੀ ਨੇ ਵਪਾਰੀ ਨੇਤਾਵਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਪੰਜਾਬ ਵਿਚ ਵਪਾਰ ਨੂੰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਵਚਨਬੱਧ ਹੈ ਅਤੇ ਪੰਜਾਬ ਦੇ ਵਪਾਰੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਹਮੇਸ਼ਾ ਤਿਆਰ ਹੈ। ਵਪਾਰੀਆਂ ਨੇ ਈ-ਵੇ ਬਿੱਲ ਨਾਲ ਸਬੰਧਤ ਜਾਰੀ ਨੋਟੀਫਿਕੇਸ਼ਨ ਵਿਚ ਕੱਪੜੇ  ਦੀ ਤਰਜ਼ 'ਤੇ ਸਾਰੇ ਕਿਸਮ ਦੇ ਜੌਬ ਵਰਕ 'ਤੇ ਈ-ਵੇ ਬਿੱਲ ਨੂੰ ਖ਼ਤਮ ਕਰਨ ਦੀ ਮੰਗ ਰੱਖੀ ਅਤੇ ਬਾਰਡਰ ਡਿਸਟ੍ਰਿਕਟ 'ਚ ਟਰੇਡ ਅਤੇ ਇੰਡਸਟਰੀ ਲਈ ਸਰਕਾਰ ਤੋਂ ਸਹੂਲਤ ਮੰਗੀ। ਸੋਨੀ ਨੇ ਵਪਾਰੀਆਂ ਦੀਆਂ ਮੰਗਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਵਪਾਰ ਮੰਡਲ ਵੱਲੋਂ  ਸਿੱਖਿਆ ਮੰਤਰੀ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।


Related News