ਚਮੋਲੀ ’ਚ ਬਰਫ ਦੇ ਤੋਦੇ ਡਿੱਗਣ ਕਾਰਨ ਅਜਨਾਲਾ ਦਾ ਨੌਜਵਾਨ ਜ਼ਖਮੀ
Sunday, Mar 02, 2025 - 05:21 PM (IST)

ਅਜਨਾਲਾ (ਗੁਰਜੰਟ)-ਬੀਤੇ ਦਿਨੀਂ ਉੱਤਰਾਖੰਡ ਦੇ ਚਮੋਲੀ ’ਚ ਬਰਫ ਦੇ ਤੋਦੇ ਡਿੱਗਣ ਕਾਰਨ ਕਈ ਲੋਕਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ ’ਚ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਭੋਏਵਾਲੀ ਦੇ ਰਹਿਣ ਵਾਲਾ ਜਗਬੀਰ ਸਿੰਘ ਪੁੱਤਰ ਸਰਦੂਲ ਸਿੰਘ ਵੀ ਸ਼ਾਮਲ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਦੀ ਪਤਨੀ ਰਾਜਬੀਰ ਕੌਰ ਨੇ ਦੱਸਿਆ ਕਿ ਮੇਰਾ ਪਤੀ ਜਸਬੀਰ ਸਿੰਘ ਉੱਤਰਾਖੰਡ ’ਚ ਸੜਕ ਮਹਿਕਮੇ ਵਿਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹੈ ਅਤੇ ਉਹ ਇਕ ਮਹੀਨੇ ਦੀ ਛੁੱਟੀ ਕੱਟਣ ਤੋਂ ਬਾਅਦ ਕਰੀਬ 10-12 ਦਿਨ ਪਹਿਲਾਂ ਹੀ ਵਾਪਸ ਕੰਮ ’ਤੇ ਗਿਆ ਹੈ ਪਰ ਉਥੇ ਅਚਾਨਕ ਮੌਸਮ ਖਰਾਬ ਹੋਣ ਕਾਰ ਬਰਫ ਦੇ ਤੋਦੇ ਡਿੱਗ ਗਏ, ਜਿਨ੍ਹਾਂ ਦੀ ਲਪੇਟ ’ਚ ਕਰੀਬ 50 ਤੋਂ 55 ਵਿਅਕਤੀ ਆ ਗਏ ਤੇ ਉਹ ਕਈ ਦਿਨ ਲਾਪਤਾ ਰਹੇ, ਜਿਨ੍ਹਾਂ ’ਚ ਮੇਰਾ ਪਤੀ ਜਸਬੀਰ ਸਿੰਘ ਵੀ ਮੌਜੂਦ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਉਸ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਕਈ ਦਿਨ ਜਸਬੀਰ ਸਿੰਘ ਬਾਰੇ ਕੋਈ ਪਤਾ ਨਾ ਲੱਗਣ ’ਤੇ ਪਰਿਵਾਰ ਵਿਚ ਸਹਿਮ ਦਾ ਮਾਹੌਲ ਸੀ। ਬੀਤੇ ਕੱਲ ਫੋਨ ਆਇਆ ਤੇ ਉਨ੍ਹਾਂ ਦੱਸਿਆ ਕਿ ਵੈਸੇ ਮੈਂ ਠੀਕ ਹਾਂ ਪਰ ਕਾਫੀ ਗੰਭੀਰ ਸੱਟਾਂ ਲੱਗਣ ਦੇ ਨਾਲ-ਨਾਲ ਇਕ ਪੈਰ ’ਚ ਫਰੈਕਚਰ ਆਇਆ ਹੈ ਤੇ ਟਾਂਕੇ ਵੀ ਲੱਗੇ ਹਨ।
ਇਹ ਵੀ ਪੜ੍ਹੋ- ਫੁਕਰੇਬਾਜ਼ੀ 'ਚ ਆਏ ਚਾਰ ਨੌਜਵਾਨਾਂ ਨੂੰ ਪੈਲੇਸ 'ਚ ਫਾਇਰਿੰਗ ਕਰਨੀ ਪਈ ਮਹਿੰਗੀ, ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8